ਆਂਧਰਾ ਪ੍ਰਦੇਸ਼ ‘ਚ DCM ਤੇ ਕੰਟੇਨਰ ਦੀ ਟੱਕਰ, 6 ਲੋਕਾਂ ਦੀ ਗਈ ਜਾਨ

ਫੈਕਟ ਸਮਾਚਾਰ ਸੇਵਾ

ਵਿਜੈਵਾੜਾ , ਜੂਨ 14

ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ‘ਚ ਅੱਜ ਕੰਟੇਨਰ ਅਤੇ ਡੀਸੀਐੱਮ ਵਿਚਾਲੇ ਹੋਈ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਹਾਦਸਾ ਕ੍ਰਿਥੀਵੇਨੂ ਮੰਡਲ ਦੇ ਸੀਤਾਨਪੱਲੀ ਨੇੜੇ ਵਾਪਰਿਆ। ਇਸ ਹਾਦਸੇ ਵਿਚ ਦੋਵਾਂ ਵਾਹਨਾਂ ਦੇ ਡਰਾਈਵਰਾਂ ਦੀ ਵੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਕੰਟੇਨਰ ਪੁਡੂਚੇਰੀ ਤੋਂ ਭੀਮਾਵਰਮ ਜਾ ਰਿਹਾ ਸੀ, ਜਿਸ ਦੀ ਸੀਤਾਨਪੱਲੀ ਨੇੜੇ ਉਲਟ ਦਿਸ਼ਾ ਤੋਂ ਆ ਰਹੇ ਡੀਸੀਐਮ ਨਾਲ ਟੱਕਰ ਹੋ ਗਈ।

ਪੁਲਿਸ ਅਧਿਕਾਰੀ ਅਨੁਸਾਰ ਕੰਟੇਨਰ ਡਰਾਈਵਰ ਨੇ ਲੱਕੜ ਨਾਲ ਭਰੇ ਟਰੈਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਦੀ ਡੀਸੀਐਮ ਨਾਲ ਟੱਕਰ ਹੋ ਗਈ। 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਮ੍ਰਿਤਕਾਂ ਵਿੱਚੋਂ ਪੰਜ ਕੋਨਾਸੀਮਾ ਜ਼ਿਲ੍ਹੇ ਦੇ ਤਲਾਰੇਵੂ ਦੇ ਰਹਿਣ ਵਾਲੇ ਸਨ।

ਡੀਸੀਐਮ ਵਿਚ ਕਰੀਬ 10 ਲੋਕ ਸਨ ਅਤੇ ਉਹ ਮੱਛੀਆਂ ਫੜਨ ਜਾ ਰਹੇ ਸਨ। ਜ਼ਖਮੀਆਂ ਨੂੰ ਮਛਲੀਪਟਨਮ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਵੀ ਪੋਸਟ ਮਾਰਟਮ ਲਈ ਹਸਪਤਾਲ ਲਿਆਂਦਾ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਮੰਤਰੀ ਕੋਲੂ ਰਵਿੰਦਰਾ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।

Leave a Reply

Your email address will not be published. Required fields are marked *

View in English