ਵਾਸ਼ਿੰਗਟਨ, 28 ਜੂਨ:
ਅਮਰੀਕਾ ਵਿੱਚ ਆਉਣ ਵਾਲੇ ਸਮੇਂ ਦੌਰਾਨ ਹਵਾਈ ਟੈਕਸੀ ਸੇਵਾ (Air Taxi Service) ਹਕੀਕਤ ਬਣਨ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਭਵਿੱਖ ਦੀਆਂ ਏਅਰ ਟੈਕਸੀਆਂ ਅਤੇ New Generation Aircrafts ਦੀ ਜਾਂਚ ਲਈ ਇੱਕ ਬਹੁਤ ਵੱਡਾ ਹਾਈ-ਟੈਕ ਟੈਸਟਿੰਗ ਸੈਂਟਰ ਵਿਕਸਤ ਕਰ ਰਿਹਾ ਹੈ। ਇਹ ਵਿਸ਼ੇਸ਼ ਕੇਂਦਰ ਓਕਲਾਹੋਮਾ ਸਿਟੀ ਵਿੱਚ ਸਥਿਤ 1,100 ਏਕੜ ਵਿੱਚ ਫੈਲੇ ‘ਮਾਈਕ ਮੋਨਰੋਨੀ ਏਅਰੋਨਾਟਿਕਲ ਸੈਂਟਰ’ (Mike Monroney Aeronautical Center) ਵਿਖੇ ਬਣਾਇਆ ਜਾ ਰਿਹਾ ਹੈ। ਇਸ Futuristic Project ਲਈ ਲਗਭਗ 8.3 ਮਿਲੀਅਨ ਡਾਲਰ ਦੀ ਭਾਰੀ ਲਾਗਤ ਨਾਲ V-PAR ਨਾਮਕ ਇੱਕ ਡੈਡੀਕੇਟਿਡ ਟੈਸਟਿੰਗ ਏਰੀਆ ਤਿਆਰ ਕੀਤਾ ਜਾਵੇਗਾ ਜੋ ਵਿਲ ਰੋਜਰਸ ਵਰਲਡ ਏਅਰਪੋਰਟ ਦੇ ਬਿਲਕੁਲ ਨਜ਼ਦੀਕ ਹੋਵੇਗਾ।
ਇਸ Advanced Center ਦੀ ਵਰਤੋਂ ਖ਼ਾਸ ਤੌਰ ‘ਤੇ ਉਨ੍ਹਾਂ ਇਲੈਕਟ੍ਰਿਕ ਅਤੇ ਹਾਈਬ੍ਰਿਡ ਜਹਾਜ਼ਾਂ ਲਈ ਕੀਤੀ ਜਾਵੇਗੀ ਜੋ ਹੈਲੀਕਾਪਟਰ ਦੀ ਤਰ੍ਹਾਂ ਸਿੱਧੀ ਉਡਾਣ ਭਰਨ ਅਤੇ ਉਤਰਨ ਦੀ ਸਮਰੱਥਾ ਰੱਖਦੇ ਹਨ। ਇਹਨਾਂ ਹਵਾਈ ਟੈਕਸੀਆਂ ਨੂੰ eVTOLs ਯਾਨੀ Electric Vertical Take-off and Landing ਏਅਰਕ੍ਰਾਫਟ ਕਿਹਾ ਜਾਂਦਾ ਹੈ, ਜੋ ਬੈਟਰੀਆਂ, ਹਾਈਬ੍ਰਿਡ ਇਲੈਕਟ੍ਰਿਕ ਸਿਸਟਮ ਅਤੇ ਭਵਿੱਖ ਵਿੱਚ Hydrogen Fuel Cells ਦੀ ਮਦਦ ਨਾਲ ਚੱਲਣਗੇ। ਇਸ ਹਾਈ-ਟੈਕ ਫੈਸੀਲਿਟੀ ਵਿੱਚ ਸਪੈਸ਼ਲ ਟੇਕਆਫ ਅਤੇ ਲੈਂਡਿੰਗ ਖੇਤਰ, ਟੈਕਸੀਵੇਅ, ਹਵਾਈ ਚਾਰਜਿੰਗ ਸਟੇਸ਼ਨ ਅਤੇ ਇੱਕ ਅਧੁਨਿਕ ਨਿਗਰਾਨੀ ਕੇਂਦਰ (Monitoring Center) ਵੀ ਸ਼ਾਮਲ ਹੋਵੇਗਾ। ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਯਾਨੀ FAA ਮੁਤਾਬਕ ਇਹ ਸੈਂਟਰ ਨਵੇਂ ਜਹਾਜ਼ਾਂ ਦੀ ਰਿਸਰਚ, ਪਾਇਲਟਾਂ ਅਤੇ ਇੰਜੀਨੀਅਰਾਂ ਦੀ High Level Training ਅਤੇ ਏਅਰ ਟੈਕਸੀਆਂ ਨੂੰ ਦੇਸ਼ ਦੇ ਏਅਰਸਪੇਸ ਵਿੱਚ ਸੁਰੱਖਿਅਤ ਤਰੀਕੇ ਨਾਲ ਸ਼ਾਮਲ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।
ਅਮਰੀਕੀ ਸਰਕਾਰ ਦੀ National Strategy ਅਨੁਸਾਰ ਇਸ ਪ੍ਰੋਜੈਕਟ ਨੂੰ 2027 ਦੀਆਂ ਗਰਮੀਆਂ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਅਮਰੀਕਾ ਦਾ ਉਦੇਸ਼ 2030 ਤੱਕ ਦੇਸ਼ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕਮਰਸ਼ੀਅਲ ਹਵਾਈ ਟੈਕਸੀ ਸੇਵਾਵਾਂ ਨੂੰ ਪੂਰੀ ਤਰ੍ਹਾਂ ਲਾਂਚ ਕਰਨਾ ਹੈ ਅਤੇ 2035 ਤੱਕ Autonomous Flights ਯਾਨੀ ਬਿਨਾਂ ਪਾਇਲਟ ਵਾਲੀਆਂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਤਕਨਾਲੋਜੀ ਦੇ ਆਉਣ ਨਾਲ ਟਰੈਵਲ ਬੇਹੱਦ ਆਸਾਨ ਹੋ ਜਾਵੇਗਾ, Emergency Services ਤੇਜ਼ੀ ਨਾਲ ਪਹੁੰਚਣਗੀਆਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਮੈਡੀਕਲ ਸਹੂਲਤਾਂ ਤੇ ਸਾਮਾਨ ਦੀ Delivery ਬਹੁਤ ਫਾਸਟ ਹੋ ਜਾਵੇਗੀ। ਇਸ ਸਮੇਂ ਅਮਰੀਕਾ ਵਿੱਚ ਅਜਿਹੇ ਅੱਠ ਵੱਡੇ Pilot Projects ਪਹਿਲਾਂ ਹੀ ਚੱਲ ਰਹੇ ਹਨ ਅਤੇ NASA ਵੀ ਇਸ Project ‘ਤੇ ਲਗਾਤਾਰ ਕੰਮ ਕਰ ਰਹੀ ਹੈ। ਹਾਲਾਂਕਿ ਨਾਸਾ ਦਾ ਮੰਨਣਾ ਹੈ ਕਿ 2030 ਤੱਕ ਇਹ ਇੱਕ ਬਹੁਤ ਵੱਡੀ Industry ਬਣ ਜਾਵੇਗਾ, ਪਰ ਇਸ ਦੇ ਨਾਲ ਹੀ ਵਿਗਿਆਨੀ ਇਨ੍ਹਾਂ ਹਵਾਈ ਜਹਾਜ਼ਾਂ ਦੇ ਸ਼ੋਰ (Noise Pollution) ਕਾਰਨ ਆਮ ਲੋਕਾਂ, ਪੰਛੀਆਂ ਅਤੇ Nature ‘ਤੇ ਪੈਣ ਵਾਲੇ ਪ੍ਰਭਾਵਾਂ ਦਾ ਵੀ ਡੂੰਘਾਈ ਨਾਲ ਅਧਿਐਨ ਕਰ ਰਹੇ ਹਨ।







