ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜੂਨ 3
ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਗਾਹਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੁਪਹਿਰ ਵੇਲੇ ਆਰਡਰ ਨਾ ਕਰਨ। ਕੰਪਨੀ ਨੇ ਇਹ ਅਪੀਲ ਦੇਸ਼ ’ਚ ਪੈ ਰਹੀ ਭਾਰੀ ਗਰਮੀ ਤੇ ਲੂੁ ਦੇ ਕਹਿਰ ਤੋਂ ਆਪਣੇ ਡਿਲੀਵਰੀ ਕਰਨ ਵਾਲੇ ਸਾਥੀਆਂ ਦੀ ਸਿਹਤ ਦੀ ਸੰਭਾਲ ਲਈ ਕੀਤੀ ਹੈ। ਜ਼ੋਮੈਟੋ ਨੇ ਕਿਹਾ ਕਿ ਜੇ ਬਹੁਤ ਜ਼ਰੂਰੀ ਨਾ ਹੋਵੇ ਤਾਂ ਦੁਪਹਿਰ ਵੇਲੇ ਫੂਡ ਆਰਡਰ ਨਾ ਕਰੋ। ਦੇਸ਼ ’ਚ ਇਸ ਵੇਲੇ ਜ਼ਬਰਦਸਤ ਗਰਮੀ ਪੈ ਰਹੀ ਹੈ। ਕਈ ਲੋਕਾਂ ਦੀ ਗਰਮੀ ਕਾਰਨ ਜਾਨ ਚਲੀ ਗਈ ਹੈ ਤੇ ਕਈ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਰਹੇ ਹਨ। ਭਾਰੀ ਗਰਮੀ ਕਾਰਨ ਕੁਝ ਸੂਬਿਆਂ ’ਚ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੈ ਜਿਸ ਨਾਲ ਲੂ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।







