V.D. ਸਤੀਸ਼ਨ ਨੇ ਚੁੱਕੀ ਕੇਰਲ ਦੇ ਮੁੱਖ ਮੰਤਰੀ ਵਜੋਂ ਸਹੁੰ

ਫੈਕਟ ਸਮਾਚਾਰ ਸੇਵਾ

ਤਿਰੂਵੰਨਤਪੁਰਮ, ਅਪ੍ਰੈਲ 18

ਕਾਂਗਰਸ ਨੇਤਾ ਵੀ.ਡੀ. ਸਤੀਸ਼ਨ ਨੇ ਕੇਰਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜਪਾਲ ਅਰਲੇਕਰ ਨੇ ਮੁੱਖ ਮੰਤਰੀ ਸਮੇਤ ਮੰਤਰੀ ਮੰਡਲ ਦੇ 20 ਹੋਰ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਇਸ ਸਮਾਰੋਹ ਵਿਚ ਮੌਜੂਦ ਸਨ। ਸਾਬਕਾ ਮੁੱਖ ਮੰਤਰੀ ਪੀ. ਵਿਜਯਨ, ਭਾਜਪਾ ਨੇਤਾ ਰਾਜੀਵ ਚੰਦਰਸ਼ੇਖਰ ਅਤੇ ਕਾਂਗਰਸ ਸ਼ਾਸਿਤ ਸਾਰੇ ਰਾਜਾਂ ਦੇ ਮੁੱਖ ਮੰਤਰੀ ਵੀ ਸਮਾਗਮ ’ਚ ਸ਼ਾਮਿਲ ਹੋਏ।

ਸਤੀਸ਼ਨ ਦੇ ਅਨੁਸਾਰ ਇਹ 60 ਸਾਲਾਂ ਵਿਚ ਪਹਿਲੀ ਵਾਰ ਹੈ ਜਦੋਂ ਕੇਰਲ ਵਿਚ ਪੂਰੀ ਕੈਬਨਿਟ ਵਲੋਂ ਇਕੱਠਿਆਂ ਸਹੁੰ ਚੁੱਕੀ ਜਾ ਰਹੀ ਹੈ। ਉਨ੍ਹਾਂ ਤੋਂ ਪਹਿਲਾਂ ਕੇਰਲ ਦੇ ਤੀਜੇ ਮੁੱਖ ਮੰਤਰੀ ਆਰ. ਸ਼ੰਕਰ ਨੇ 1962 ਵਿਚ ਪੂਰੇ ਮੰਤਰੀ ਮੰਡਲ ਨਾਲ ਸਹੁੰ ਚੁੱਕੀ ਸੀ। ਹਾਲਾਂਕਿ ਉਨ੍ਹਾਂ ਦੀ ਸਰਕਾਰ 1964 ਵਿਚ ਇਕ ਅਵਿਸ਼ਵਾਸ ਪ੍ਰਸਤਾਵ ਤੋਂ ਬਾਅਦ ਡਿੱਗ ਗਈ ਸੀ।

Leave a Reply

Your email address will not be published. Required fields are marked *

View in English