JEE Advanced 2026 ਦੇ ਨਤੀਜਿਆਂ ਦਾ ਹੋਇਆ ਐਲਾਨ, ਸ਼ੁਭਮ ਕੁਮਾਰ ਨੇ ਹਾਸਲ ਕੀਤਾ ‘ਪਹਿਲਾ ਰੈਂਕ’

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਜੂਨ 1

ਦੇਸ਼ ਦੇ ਵੈਂਡਡ ਆਈ.ਆਈ.ਟੀ. ਸੰਸਥਾਨਾਂ ਵਿੱਚ ਦਾਖਲੇ ਲਈ ਲਈ ਜਾਣ ਵਾਲੀ ਸਭ ਤੋਂ ਵੱਕਾਰੀ ਅਤੇ ਔਖੀ ਪ੍ਰੀਖਿਆ ‘ਜੇ.ਈ.ਈ. ਐਡਵਾਂਸਡ’ 2026 ਦੇ ਨਤੀਜੇ ਸੋਮਵਾਰ ਨੂੰ ਐਲਾਨ ਦਿੱਤੇ ਗਏ ਹਨ। ਇਸ ਵਾਰ ਦੇਸ਼ ਭਰ ਵਿੱਚੋਂ 56,880 ਉਮੀਦਵਾਰਾਂ ਨੇ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਵਿੱਚ 10,107 ਲੜਕੀਆਂ ਸ਼ਾਮਲ ਹਨ।ਆਈ.ਆਈ.ਟੀ. ਦਿੱਲੀ ਜ਼ੋਨ ਦੇ ਸ਼ੁਭਮ ਕੁਮਾਰ ਨੇ ਕਾਮਨ ਰੈਂਕ ਲਿਸਟ ਵਿੱਚ 360 ਵਿੱਚੋਂ 330 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਆਈ.ਆਈ.ਟੀ. ਦਿੱਲੀ ਜ਼ੋਨ ਦੀ ਹੀ ਆਰੋਹੀ ਦੇਸ਼ਪਾਂਡੇ 360 ਵਿੱਚੋਂ 280 ਅੰਕ ਲੈ ਕੇ ਲੜਕੀਆਂ ਦੇ ਵਰਗ ਵਿੱਚੋਂ ਸਿਖ਼ਰ ’ਤੇ ਰਹੀ ਹੈ, ਜਦੋਂਕਿ ਉਸ ਦਾ ਆਲ ਇੰਡੀਆ ਰੈਂਕ 77ਵਾਂ ਹੈ।

ਪ੍ਰੀਖਿਆ ਦੇ ਨਤੀਜਿਆਂ ਵਿੱਚ ਕਬੀਰ ਛਿੱਲਰ ਨੇ 329 ਅੰਕਾਂ ਨਾਲ ਦੇਸ਼ ਭਰ ਵਿੱਚੋਂ ਦੂਜਾ ਅਤੇ ਜਤਿਨ ਚਾਹਰ ਨੇ 319 ਅੰਕਾਂ ਨਾਲ ਤੀਜਾ ਰੈਂਕ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰੀਖਿਆ ਲੰਘੀ 17 ਮਈ 2026 ਨੂੰ ਲਈ ਗਈ ਸੀ, ਜਿਸ ਦੇ ਪੇਪਰ 1 ਅਤੇ ਪੇਪਰ 2 ਵਿੱਚ ਕੁੱਲ 1,79,694 ਉਮੀਦਵਾਰ ਬੈਠੇ ਸਨ।

Leave a Reply

Your email address will not be published. Required fields are marked *

View in English