ਜਲੰਧਰ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਕਤਲ ਦੀ ਸਾਜ਼ਿਸ਼ ਵਿੱਚ ਨਾਮਜ਼ਦ ਗੈਂਗਸਟਰ ਦਲਬੀਰ ਸਿੰਘ ਉਰਫ਼ ਦਲਬੀਰਾ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਦੁਬਈ ਦੀ ਫਲਾਈਟ ਫੜਨ ਆਇਆ ਸੀ। ਦਲਬੀਰਾ ਮੂਲ ਰੂਪ ਵਿੱਚ ਰਾਜ ਨਗਰ ਦਾ ਰਹਿਣ ਵਾਲਾ ਸੀ, ਜੋ ਇਸ ਸਮੇਂ ਜੀਐਮ ਐਨਕਲੇਵ ਵਿੱਚ ਰਹਿ ਰਿਹਾ ਸੀ, ਜਿਸ ਖ਼ਿਲਾਫ਼ 28 ਕੇਸ ਦਰਜ ਹਨ।
ਇਨ੍ਹਾਂ ‘ਚੋਂ 2 ਕਤਲ ਦੇ ਮਾਮਲੇ ਸਨ, ਜਿਨ੍ਹਾਂ ‘ਚੋਂ ਉਹ ਬਰੀ ਹੋ ਚੁੱਕਾ ਹੈ। ਉਹ 36 ਦਿਨ ਪਹਿਲਾਂ 7 ਅਗਸਤ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ।







