27 ਸਾਲ ਦਾ ਸਫ਼ਰ ਟਰਾਂਸਪਲਾਂਟ ਤੋਂ ਬਾਅਦ
ਮਾਂ ਵੱਲੋਂ ਦਿੱਤੀ ਕਿਡਨੀ ਨਾਲ 27 ਸਾਲ ਤੋਂ ਸਿਹਤਮੰਦ ਜੀਵਨ – ਅੱਜ 53 ਸਾਲ ਦਾ ਮਰੀਜ਼, ਦੋ ਬੱਚਿਆਂ ਦਾ ਬਾਪ , ਖੁਸ਼ਹਾਲ ਪਰਿਵਾਰ ਨਾਲ ਜੀ ਰਿਹਾ ਹੈ
ਲੁਧਿਆਣਾ, ਪੰਜਾਬ –
ਇਕਾਈ ਹਸਪਤਾਲ ਵੱਲੋਂ ਇੱਕ ਬੇਮਿਸਾਲ ਕਹਾਣੀ ਸਾਂਝੀ ਕੀਤੀ ਗਈ ਹੈ। 1998 ਵਿੱਚ,26 ਸਾਲ ਦੀ ਉਮਰ ਵਿੱਚ ਕਿਡਨੀ ਫੇਲ ਨਾਲ ਜੂਝ ਰਹੇ ਮਰੀਜ਼ ਨੂੰ ਉਸਦੀ ਮਾਂ ਨੇ 27 ਸਾਲ ਪਹਿਲਾਂ ਕਿਡਨੀ ਦਾਨ ਕੀਤੀ। ਯੂਰੌਲੌਜਿਸਟ ਤੇ ਟਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ ਔਲਖ, ਡਾਇਰੈਕਟਰ ਅਤੇ ਚੇਅਰਮੈਨ, ਯੂਰੋਲੋਜੀ ਅਤੇ ਟ੍ਰਾਂਸਪਲਾਂਟ ਸਰਜਰੀ ਵਿਭਾਗ ਇਕਾਈ ਹਸਪਤਾਲ ਦੀ ਅਗਵਾਈ ਹੇਠ ਕੀਤਾ ਗਿਆ ਇਹ ਟ੍ਰਾਂਸਪਲਾਂਟ ਅੱਜ ਵੀ ਸਫਲਤਾ ਦੀ ਮਿਸਾਲ ਹੈ।

ਅੱਜ ਉਹੀ ਮਰੀਜ਼ 53 ਸਾਲ ਦੀ ਉਮਰ ਵਿੱਚ ਬਿਲਕੁਲ ਸਿਹਤਮੰਦ ਹੈ, ਇੱਕ ਬੇਟੀ ਦਾ ਪਿਤਾ ਹੈ ਜੋ ਡਾਕਟਰ ਔਲਖ ਦੇ ਟਰਾਸਪਲਾਂਟ ਸਰਜਰੀ ਕਰਨ ਦੇ ਤਰੀਕੇ ਤੋਂ ਪ੍ਰੇਰਿਤ ਹੋ ਕੇ ਡਾਕਟਰ ਬਣ ਚੁੱਕੀ ਹੈ, ਅਤੇ ਇੱਕ ਹੋਰ ਪੁੱਤਰ ਦਾ ਮਾਣ ਵਾਲਾ ਬਾਪ ਹੈ। ਉਸਦੇ ਮਾਂ-ਪਿਉ ਵੀ ਸਿਹਤਮੰਦ ਹਨ ਅਤੇ ਆਪਣੇ ਪੁੱਤਰ ਦੀ ਸਫਲ ਜ਼ਿੰਦਗੀ ਦੇਖ ਕੇ ਗੌਰਵ ਮਹਿਸੂਸ ਕਰਦੇ ਹਨ।

ਡਾ. ਬਲਦੇਵ ਸਿੰਘ ਔਲਖ ਨੇ ਕਿਹਾ: “ਇਹ ਕੇਸ ਸਾਨੂੰ ਦਿਖਾਉਂਦਾ ਹੈ ਕਿ ਅੰਗ ਦਾਨ ਤੇ ਟਰਾਂਸਪਲਾਂਟ ਸਿਰਫ਼ ਜ਼ਿੰਦਗੀ ਨਹੀਂ ਬਚਾਉਂਦਾ, ਸਗੋਂ ਪਰਿਵਾਰਾਂ ਨੂੰ ਖੁਸ਼ਹਾਲ ਭਵਿੱਖ ਦਿੰਦਾ ਹੈ। ਕਿਡਨੀ ਟਰਾਂਸਲਾਂਟ ਦੇ 27 ਸਾਲ ਬਾਅਦ ਮਰੀਜ਼ ਦਾ ਸਿਹਤਮੰਦ ਜੀਵਨ, ਉਸਦੀ ਡਾਕਟਰ ਬੇਟੀ ਅਤੇ ਸੁਖੀ ਪਰਿਵਾਰ ਦੇਖਣਾ ਸਾਡੇ ਲਈ ਵੱਡੀ ਪ੍ਰੇਰਣਾ ਹੈ।”
ਮਰੀਜ਼ ਨੇ ਭਾਵੁਕ ਹੋ ਕੇ ਕਿਹਾ: “ਮੇਰੀ ਮਾਂ ਨੇ ਮੈਨੂੰ ਦੋ ਵਾਰ ਜੀਵਨ ਦਿੱਤਾ – ਇੱਕ ਵਾਰ ਜਨਮ ਦੇ ਕੇ ਅਤੇ ਦੂਜੀ ਵਾਰ ਆਪਣੀ ਕਿਡਨੀ ਦੇ ਕੇ। ਅੱਜ ਜਦੋਂ ਮੈਂ ਆਪਣੀ ਬੇਟੀ ਨੂੰ ਡਾਕਟਰ ਬਣਿਆ ਵੇਖਦਾ ਹਾਂ, ਪੁੱਤਰ ਨਾਲ ਸਮਾਂ ਬਿਤਾਂਦਾ ਹਾਂ ਅਤੇ ਮਾਂ-ਪਿਉ ਨੂੰ ਸਿਹਤਮੰਦ ਵੇਖਦਾ ਹਾਂ, ਤਾਂ ਮੈਂ ਆਪਣੇ ਆਪ ਨੂੰ ਸਭ ਤੋਂ ਖੁਸ਼ਕਿਸਮਤ ਮਾਣਦਾ ਹਾਂ।”
ਇਹ ਕਹਾਣੀ ਅੰਗ ਦਾਨ ਦੀ ਮਹੱਤਤਾ ਅਤੇ ਇਕਾਈ ਹਸਪਤਾਲ ਵਿੱਚ ਉਪਲਬਧ ਵਿਸ਼ਵ-ਪੱਧਰੀ ਟ੍ਰਾਂਸਪਲਾਂਟ ਸੇਵਾਵਾਂ ਦੀ ਗਵਾਹੀ ਦਿੰਦੀ ਹੈ।
ਲੁਧਿਆਣਾ ਵਿੱਚ ਸਥਿਤ ਇਕਾਈ ਹਸਪਤਾਲ, ਡਾ. ਬਲਦੇਵ ਸਿੰਘ ਔਲਖ ਦੀ ਅਗਵਾਈ ਹੇਠ, ਯੂਰੋਲੋਜੀ, ਡਾਇਐਲਿਸਿਸ ਅਤੇ ਕਿਡਨੀ ਟ੍ਰਾਂਸਪਲਾਂਟ ਦੇ ਖੇਤਰ ਵਿੱਚ ਅਧੁਨਿਕ ਸੇਵਾਵਾਂ ਪ੍ਰਦਾਨ ਕਰਦਾ ਹੈ।








