ਬੱਸੀ ਪਠਾਣਾ ‘ਚ ਹੋਏ ਮੁਕਾਬਲੇ ‘ਚ 3 ਗੈਂਗਸਟਰਾਂ ਦੇ ਮਾਰੇ ਜਾਣ ਦੀ ਅਹਿਮ ਖਬਰ ਸਾਹਮਣੇ ਆਈ ਹੈ। ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਤੇਜਾ ਦੀ ਇੱਕ ਆਡੀਓ ਵਾਇਰਲ ਹੋਈ ਹੈ। ਗੈਂਗਸਟਰ ਤੇਜਾ ਦੀ ਅਗਲੀ ਪਲੈਨਿੰਗ ਦੀ ਇਹ ਆਡੀਓ ਵਾਇਰਲ ਹੋਈ ਹੈ। ਇਸ ਸਬੰਧੀ ਉਹ ਆਪਣੇ ਇੱਕ ਸਾਥੀ ਨਾਲ ਗੱਲ ਕਰਦੇ ਹੋਏ ਕਹਿ ਰਿਹਾ ਹੈ ਕਿ ਬੈਂਕ ਮੈਨੇਜਰ, ਕਸਟਮ ਅਫਸਰ ਅਤੇ ਵੱਡੇ ਡਰੱਗ ਡੀਲਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਆਡੀਓ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਸਟਮ ਵਿਭਾਗ ਦੇ ਅਫਸਰਾਂ ਕੋਲ ਬਹੁਤ ਸਾਰਾ ਪੈਸਾ, ਵਧੀਆ ਗੱਡੀਆਂ ਅਤੇ ਕਈ ਮਹਿੰਗੇ ਮੋਬਾਈਲ ਹਨ। ਇਨ੍ਹਾਂ ਵਿੱਚੋਂ ਕਿਸੇ ਇੱਕ ਚੰਗੇ ਅਫ਼ਸਰ ਨੂੰ ਲੱਭ ਕੇ ਨਿਸ਼ਾਨਾ ਬਣਾਇਆ ਜਾਵੇ। ਇਸ ਦੇ ਨਾਲ ਹੀ ਨਸ਼ੇ ਦੇ ਸੌਦਾਗਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇ। ਉਸ ਨੇ ਇਕ ਏਜੰਸੀ ਦਾ ਨਾਂ ਲੈਂਦਿਆਂ ਕਿਹਾ ਕਿ ਇਹ ਆਪਣੇ ਨੇੜੇ ਦੀ ਰਨਬੈਕਸੀ ਫੈਕਟਰੀ ਦੇ ਮੈਨੇਜਰ ਨੂੰ ਕਾਬੂ ਕਰਾਂਗੇ, ਜਿੱਥੇ ਹਰ ਕਿਸੇ ਕੋਲ ਅਫੀਮ ਹੁੰਦੀ ਹੈ। ਇੱਕ ਕਾਰ ਏਜੰਸੀ ਵਾਲੇ ਤੋਂ ਵੀ ਵਧੀਆ ਲੁੱਟਿਆ ਜਾ ਸਕਦਾ ਹੈ, ਉਹਨਾਂ ਦੀ ਕੋਈ ਸੁਰੱਖਿਆ ਨਹੀਂ ਹੁੰਦੀ।
ਦੱਸ ਦੇਈਏ ਕਿ ਫਤਿਹਗੜ੍ਹ ਸਾਹਿਬ ਬੱਸੀ ਪਠਾਣਾਂ ‘ਚ ਗੈਂਗਸਟਰ ਤੇਜਾ ਆਪਣੇ ਦੋ ਸਾਥੀਆਂ ਸਮੇਤ ਮੁਕਾਬਲੇ ‘ਚ ਮਾਰਿਆ ਗਿਆ ਸੀ। ਤੇਜਾ ਖ਼ਿਲਾਫ਼ 40 ਦੇ ਕਰੀਬ ਕੇਸ ਦਰਜ ਹਨ ਅਤੇ ਉਹ ਫਗਵਾੜਾ ਦੇ ਇੱਕ ਕਾਂਸਟੇਬਲ ਦੇ ਕਤਲ ਵਿੱਚ ਵੀ ਸ਼ਾਮਲ ਸੀ।







