ਬਠਿੰਡਾ ਰਿਫਾਇਨਿਰੀ ’ਚ ਲੱਗੀ ਭਿਆਨਕ ਅੱਗ

ਫੈਕਟ ਸਮਾਚਾਰ ਸੇਵਾ

ਬਠਿੰਡਾ, ਫਰਵਰੀ 24

ਰਾਮਾਂ ਮੰਡੀ ਦੇ ਨਜ਼ਦੀਕ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਪੈਟਰੋ ਕੈਮੀਕਲ ਪਲਾਂਟ ‘ਚ ਭਿਆਨਕ ਅੱਗ ਲੱਗ ਗਈ ਹੈ। ਰਿਫਾਇਨਰੀ ਦੀਆਂ 10 ਅੱਗ ਬੁਝਾਊ ਟੀਮਾਂ ਅੱਗ ਉੱਪਰ ਕਾਬੂ ਪਾਉਣ ਦਾ ਯਤਨ ਕਰ ਰਹੀਆਂ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਵਿਚ ਅੱਜ ਸਵੇਰੇ ਅਚਨਚੇਤ ਅੱਗ ਲੱਗ ਗਈ ਜਿਸ ਨਾਲ ਅਸਮਾਨ ’ਤੇ ਸੰਘਣੇ ਕਾਲ ਧੂੰਏਂ ਦੇ ਗੁਬਾਰ ਬਣ ਗਏ। ਅੱਗ ’ਤੇ ਕਾਬੂ ਪਾਉਣ ਵਾਸਤੇ ਅੱਗ ਬੁਝਾਉਣ ਗੱਡੀਆਂ ਸੱਦੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਅੱਗ ਬੁਝਾਊ ਦਸਤੇ ਨੇ ਅੱਗ ’ਤੇ ਕਾਬੂ ਪਾ ਲਿਆ ਹੈ। ਅੱਗ ਇਕ ਪੰਪ ਲੀਕ ਹੋਣ ਕਾਰਨ ਲੱਗਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।

Leave a Reply

Your email address will not be published. Required fields are marked *

View in English