ਸਿੱਕਮ ਦੇ ਨਾਥੁਲਾ ‘ਚ ਬਰਫੀਲੇ ਤੂਫ਼ਾਨ ਕਾਰਨ 7 ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ

ਗੰਗਟੋਕ, ਅਪ੍ਰੈਲ 4

ਸਿੱਕਮ ਦੇ ਨਾਥੁਲਾ ‘ਚ ਅੱਜ ਸਵੇਰੇ ਬਰਫੀਲੇ ਤੂਫਾਨ ‘ਚ 7 ਸੈਲਾਨੀਆਂ ਦੀ ਮੌਤ ਹੋ ਗਈ ਜਦਕਿ 20 ਲੋਕਾਂ ਨੂੰ ਬਚਾਇਆ ਗਿਆ। ਜ਼ਖਮੀਆਂ ਨੂੰ ਮੌਕੇ ‘ਤੇ ਹੀ ਮੈਡੀਕਲ ਸਹੂਲਤ ਦਿੱਤੀ ਗਈ। ਅਜੇ ਵੀ ਕੁਝ ਦੇ ਫਸੇ ਹੋਣ ਦਾ ਖਦਸ਼ਾ ਹੈ। ਆਪ੍ਰੇਸ਼ਨ ਆਲ ਆਊਟ ਤਹਿਤ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਅੱਜ ਸਵੇਰੇ ਵਾਪਰੇ ਇਸ ਭਿਆਨਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।

ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਮਹੇਂਦਰ ਰਾਵਤ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 11.10 ਵਜੇ ਗੰਗਟੋਕ ਤੋਂ ਨਾਥੁਲਾ ਨੂੰ ਜੋੜਨ ਵਾਲੀ ਜਵਾਹਰ ਲਾਲ ਨਹਿਰੂ ਸੜਕ ‘ਤੇ ਭਾਰੀ ਬਰਫ਼ ਦਾ ਤੋਦਾ ਆ ਗਿਆ। ਨਾਥੂਲਾ ਦੇ ਰਸਤੇ ‘ਤੇ 20-30 ਸੈਲਾਨੀਆਂ ਸਮੇਤ 5-6 ਵਾਹਨਾਂ ਦੇ ਬਰਫ ਹੇਠਾਂ ਦੱਬੇ ਜਾਣ ਦਾ ਖਦਸ਼ਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਤ੍ਰਿਸ਼ਕਤੀ ਕੋਰ, ਭਾਰਤੀ ਫੌਜ ਅਤੇ ਬੀਆਰਓ ਪ੍ਰੋਜੈਕਟ ਸਵਾਸਤਿਕ ਦੀ ਟੀਮ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

Leave a Reply

Your email address will not be published. Required fields are marked *

View in English