SGPC ਨੇ ਸਸਪੈਂਡ ਕੀਤੇ 51 ਵਿਚੋਂ 21 ਮੁਲਾਜ਼ਮ ਕੀਤੇ ਬਹਾਲ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ, ਅਗਸਤ 9

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁੱਕੇ ਰਾਸ਼ਨ ਦੇ ਘੁਟਾਲੇ ਵਿਚ ਸਸਪੈਂਡ ਕੀਤੇ 51 ਵਿਚੋਂ 21 ਮੁਲਾਜ਼ਮ ਬਹਾਲ ਕਰ ਦਿੱਤੇ ਹਨ। ਬਹਾਲ ਕੀਤੇ ਗਏ ਮੁਲਾਜ਼ਮਾਂ ਵਿਚ ਜ਼ਿਆਦਾਤਰ ਇੰਸਪੈਕਟਰ ਰੈਂਕ ਦੇ ਮੁਲਾਜ਼ਮ ਹਨ।

ਜਿਕਰਯੋਗ ਹੈ ਕਿ ਇਹ ਮੁਲਾਜ਼ਮ ਸਸਪੈਂਡ ਕੀਤੇ ਜਾਣ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਮੁਲਾਜ਼ਮ ਯੂਨੀਅਨ ਦਾ ਗਠਨ ਕੀਤਾ ਗਿਆ ਸੀ ਜਿਸਨੂੰ ਸ਼੍ਰੋਮਣੀ ਕਮੇਟੀ ਨੇ ਗੰਭੀਰਤਾ ਨਾਲ ਲੈਂਦਿਆਂ ਯੂਨੀਅਨ ਬਣਾਉਣ ਵਾਲਿਆਂ ਦੇ ਦੂਰ ਦੁਰਾਡੇ ਤਬਾਦਲੇ ਕਰ ਦਿੱਤੇ ਸਨ।

Leave a Reply

Your email address will not be published. Required fields are marked *

View in English