NIRF Ranking 2023 : ਪੀਜੀਆਈ ਚੰਡੀਗੜ੍ਹ ਦੀ ਸ਼ਾਨਦਾਰ ਕਾਰਗੁਜ਼ਾਰੀ, ਲਗਾਤਾਰ ਛੇਵੀਂ ਵਾਰ ਦੂਜੇ ਸਥਾਨ ‘ਤੇ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਜੂਨ 6

ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐਨਆਈਆਰਐਫ 2023) ਵਿੱਚ ਪੀਜੀਆਈ ਚੰਡੀਗੜ੍ਹ ਨੇ ਲਗਾਤਾਰ ਛੇਵੀਂ ਵਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੀਆਂ ਸਰਵੋਤਮ ਮੈਡੀਕਲ ਸੰਸਥਾਵਾਂ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਵਾਰ ਵੀ ਦਿੱਲੀ ਏਮਜ਼ ਪਹਿਲੇ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਕ੍ਰਿਸ਼ਚੀਅਨ ਮੈਡੀਕਲ ਕਾਲਜ ਵੇਲੋਰ ਤੀਜੇ ਨੰਬਰ ‘ਤੇ ਹੈ। ਇਨ੍ਹਾਂ ਤਿੰਨਾਂ ਸੰਸਥਾਵਾਂ ਨੇ ਪਿਛਲੇ ਸਾਲ ਵਾਂਗ ਆਪਣੇ ਅਹੁਦੇ ਬਰਕਰਾਰ ਰੱਖੇ ਹਨ। ਹਾਲਾਂਕਿ ਦਿੱਲੀ ਏਮਜ਼ ਦੇ ਮੁਕਾਬਲੇ ਪੀਜੀਆਈ ਅਤੇ ਕ੍ਰਿਸਚੀਅਨ ਮੈਡੀਕਲ ਕਾਲਜ ਵੇਲੋਰ ਦੇ ਅੰਕਾਂ ਵਿੱਚ ਬਹੁਤ ਵੱਡਾ ਅੰਤਰ ਹੈ।

ਦਿੱਲੀ ਏਮਜ਼ ਨੇ 91.6 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਪੀਜੀਆਈ ਚੰਡੀਗੜ੍ਹ ਨੇ 79 ਅਤੇ ਕ੍ਰਿਸਚੀਅਨ ਮੈਡੀਕਲ ਕਾਲਜ ਵੇਲੋਰ ਨੇ 72.84 ਅੰਕ ਹਾਸਲ ਕੀਤੇ ਹਨ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਇਸ ਪ੍ਰਾਪਤੀ ਦਾ ਸਿਹਰਾ ਟੀਮ ਨੂੰ ਦਿੱਤਾ ਹੈ। ਸਿੱਖਿਆ ਅਤੇ ਵਿਦੇਸ਼ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਨੇ NIRF ਇੰਡੀਆ ਰੈਂਕਿੰਗ ਜਾਰੀ ਕੀਤੀ। ਪੀ.ਜੀ.ਆਈ ਦੀ ਇਸ ਪ੍ਰਾਪਤੀ ‘ਤੇ ਡੀਨ ਅਕਾਦਮਿਕ ਡਾ.ਆਰ.ਕੇ.ਰਾਠੋ ਨੂੰ ਸਰਟੀਫਿਕੇਟ ਅਤੇ ਟਰਾਫੀ ਪ੍ਰਦਾਨ ਕੀਤੀ।

Leave a Reply

Your email address will not be published. Required fields are marked *

View in English