ਪੰਜਾਬ ਦੀਆਂ ਦੋ ਕੁੜੀਆਂ ਵੀ ਕੱਲ੍ਹ ਰਾਤ ਐਲਾਨੇ ਨੀਟ 2023 ਦੇ ਪਹਿਲੇ 10 ਟਾਪਰਾਂ ਵਿਚ ਸ਼ਾਮਲ ਹਨ।
ਤਾਮਿਲਨਾਡੂ ਦੇ ਪ੍ਰਭਾਬਨਜਨ ਅਤੇ ਆਂਧਰਾ ਪ੍ਰਦੇਸ ਦੇ ਬੋਰਾ ਵਰੁਣਾ ਚੱਕਰਵਰਤੀ ਨੇ 99.9999019 ਅੰਕਾਂ ਨਾਲ ਪਹਿਲਾ ਆਲ ਇੰਡੀਆ ਰੈਂਕ ਹਾਸਲ ਕੀਤਾ ਹੈ। ਪ੍ਰਾਂਜਲ ਅਗਰਵਾਲ ਅਤੇ ਅਸ਼ਿਕਾ ਅਗਰਵਾਲ ਪੰਜਾਬ ਦੀਆਂ ਦੋ ਕੁੜੀਆਂ ਹਨ ਜੋ ਟਾਪਰਾਂ ਵਿਚ ਸ਼ਾਮਲ ਹਨ।ਤਾਮਿਲਨਾਡੂ ਤੋਂ 4 ਉਮੀਦਵਾਰ ਪਹਿਲੇ 10 ਟਾਪਰਾਂ ਵਿਚ ਸ਼ਾਮਲ ਹਨ।
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੰਡਰ ਗਰੈਜੂਏਟ ਮੈਡੀਕਲ ਦਾਖਲਿਆਂ ਲਈ ਕਰਵਾਏ ਗਏ NEET-UG 2023 ਦੇ ਨਤੀਜੇ ਘੋਸ਼ਿਤ ਕੀਤੇ ਹਨ। ਨਤੀਜੇ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ NTA ਦੁਆਰਾ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ ਦੀ ਅੰਤਰਿਮ ਉੱਤਰ ਕੁੰਜੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਜਿਹੜੇ ਉਮੀਦਵਾਰ NEET 2023 ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ, ਉਹ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।
ਇਸ ਤਰ੍ਹਾਂ ਮਾਰਕਸ਼ੀਟ ਚੈੱਕ ਕਰੋ
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ- neet.nta.nic.in ‘ਤੇ ਜਾਓ।
ਵੈੱਬਸਾਈਟ ‘ਤੇ ਦਿੱਤੇ ਗਏ ਨਤੀਜੇ ਲਿੰਕ ‘ਤੇ ਕਲਿੱਕ ਕਰੋ।
ਆਪਣੇ ਵੇਰਵੇ ਦਰਜ ਕਰੋ ਜਿਵੇਂ – ਐਪਲੀਕੇਸ਼ਨ ਨੰਬਰ ਅਤੇ ਜਨਮ ਮਿਤੀ।
ਨਤੀਜਾ ਵੇਖੋ ਅਤੇ ਇਸਨੂੰ ਡਾਉਨਲੋਡ ਕਰੋ ਅਤੇ ਸੇਵ ਕਰੋ।
ਅਨੁਸੂਚਿਤ ਜਾਤੀਆਂ (SC) ਲਈ ਸਰਕਾਰ ਦੁਆਰਾ ਹਰੇਕ ਕੋਰਸ ਵਿੱਚ 15% ਸੀਟਾਂ ਰਾਖਵੀਆਂ ਹਨ, ਜਦੋਂ ਕਿ ਅਨੁਸੂਚਿਤ ਕਬੀਲਿਆਂ ਲਈ ਇਹ 7.5% ਹੈ। ਅਪਾਹਜ ਵਿਅਕਤੀਆਂ (PwBD) ਨੂੰ ਜਨਰਲ, ਜਨਰਲ-EWS, OBCNCL, SC ਅਤੇ ST ਸ਼੍ਰੇਣੀ ਦੀਆਂ ਸੀਟਾਂ ਵਿੱਚ 5% ਸੀਟਾਂ ਮਿਲਦੀਆਂ ਹਨ।







