ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਾਰਚ 6
ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਤੋਂ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 15 ਸਾਲਾ ਨਾਬਾਲਗ ਨੇ ਯੂਟਿਊਬ ਦੇਖਣ ਤੋਂ ਬਾਅਦ ਇੱਕ ਬੱਚੇ ਨੂੰ ਜਨਮ ਦਿੱਤਾ ਅਤੇ ਫਿਰ ਉਸ ਦਾ ਕਤਲ ਕਰਕੇ ਇੱਕ ਡੱਬੇ ਵਿੱਚ ਬੰਦ ਕਰ ਦਿੱਤਾ। ਪੁਲਿਸ ਨੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਲੜਕੀ ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਇਕ ਨੌਜਵਾਨ ਨਾਲ ਹੋਈ ਸੀ। ਜਿਸ ਤੋਂ ਬਾਅਦ ਦੋਹਾਂ ਵਿਚਕਾਰ ਜਾਣ-ਪਛਾਣ ਹੋ ਗਈ। ਨੌਜਵਾਨ ਨੇ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਬਾਅਦ ਵਿੱਚ ਲੜਕੀ ਗਰਭਵਤੀ ਹੋ ਗਈ।
ਪੁਲਿਸ ਦੇ ਮੁਤਾਬਕ ਨਾਗਪੁਰ ਦੇ ਅੰਬਾਝੜੀ ਇਲਾਕੇ ਦੀ ਰਹਿਣ ਵਾਲੀ ਲੜਕੀ ਨੇ ਆਪਣੀ ਮਾਂ ਨੂੰ ਬੀਮਾਰ ਹੋਣ ਦੀ ਗੱਲ ਕਹਿ ਕੇ ਗਰਭ ਛੁਪਾਇਆ। ਕਿਸੇ ਨੂੰ ਪਤਾ ਨਾ ਲੱਗਣ ਦੇਣ ਲਈ ਉਸ ਨੇ ਯੂ-ਟਿਊਬ ‘ਤੇ ਵੀਡੀਓ ਦੇਖਣੇ ਸ਼ੁਰੂ ਕਰ ਦਿੱਤੇ। ਵੀਡੀਓ ਦੇਖਣ ਤੋਂ ਬਾਅਦ 2 ਮਾਰਚ ਨੂੰ ਉਸ ਨੇ ਘਰ ‘ਚ ਬੱਚੀ ਨੂੰ ਜਨਮ ਦਿੱਤਾ ਅਤੇ ਤੁਰੰਤ ਨਵਜੰਮੇ ਬੱਚੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਨੇ ਲਾਸ਼ ਨੂੰ ਆਪਣੇ ਘਰ ਦੇ ਇੱਕ ਬਕਸੇ ਵਿੱਚ ਛੁਪਾ ਲਿਆ।
ਮਾਂ ਘਰ ਪਹੁੰਚੀ ਤਾਂ ਖੁੱਲੀ ਪੋਲ
ਪੋਲਿਸ ਦੇ ਅਨੁਸਾਰ ਜਦੋਂ ਬੱਚੀ ਦੀ ਮਾਂ ਘਰ ਪਹੁੰਚੀ ਤਾਂ ਉਸਨੇ ਉਸ ਦਾ ਹਾਲ-ਚਾਲ ਪੁੱਛਿਆ। ਉਸ ਨੇ ਕਿਹਾ ਕਿ ‘ਲੜਕੀ ਨੇ ਆਪਣੀ ਮਾਂ ਨੂੰ ਆਪਬੀਤੀ ਦੱਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਨਵਜੰਮੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਕਤਲ ਦੇ ਦੋਸ਼ ਤੈਅ ਕੀਤੇ ਜਾਣਗੇ। ਅਗਲੇਰੀ ਜਾਂਚ ਜਾਰੀ ਹੈ।







