MDH ਤੇ Everest ਦੇ ਮਸਾਲਿਆਂ ‘ਤੇ ਪਾਬੰਦੀ, ਲੋਕਾਂ ਨੂੰ ਭੋਜਨ ‘ਚ ਨਾ ਵਰਤਣ ਦੀ ਅਪੀਲ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 22

ਸਿੰਗਾਪੁਰ ਤੋਂ ਬਾਅਦ ਹੁਣ ਹਾਂਗਕਾਂਗ ਨੇ ਭਾਰਤ ਦੀਆਂ ਮਸ਼ਹੂਰ ਮਸਾਲਾ ਕੰਪਨੀਆਂ Everest ਤੇ MDH ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਂਗਕਾਂਗ ਨੇ ਐੱਮਡੀਐੱਚ ਤੇ ਐਵਰੇਸਟ ਮਸਾਲਿਆਂ ‘ਤਚੇ ਰੋਕ ਲਾਉਂਦਿਆਂ ਕਿਹਾ ਕਿ ਇਹ ਲੋਕਾਂ ਲਈ ਖ਼ਤਰਨਾਕ ਹਨ। ਦਰਅਸਲ ਹਾਂਗਕਾਂਗ ਦੇ ਫੂਡ ਸੇਫਟੀ ਵਿਭਾਗ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਕਿ MDH ਤੇ Everest ਮਸਾਲਿਆਂ ਵਿਚ ਐਥੀਲੀਨ ਆਕਸਾਈਡ ਦੀ ਮਾਤਰਾ ਬਹੁਤ ਜ਼ਿਆਦਾ ਹੈ, ਜਿਸ ਦੀ ਵਰਤੋਂ ਲੋਕਾਂ ਨੂੰ ਖ਼ਤਰੇ ਵਿਚ ਪਾ ਸਕਦੀ ਹੈ।

ਹਾਂਗਕਾਂਗ ਨੇ ਭਾਰਤ ਦੀ ਮਸ਼ਹੂਰ ਮਸਾਲਾ ਕੰਪਨੀ MDH ਪ੍ਰਾਈਵੇਟ ਲਿਮਟਿਡ ਤੇ ਐਵਰੈਸਟ ਫੂਡ ਪ੍ਰੋਡਕਟਸ ਲਿਮਟਡ ਦੇ ਕੜੀ ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਕੰਪਨੀਆਂ ਦੇ ਉਤਪਾਦਾਂ ਵਿਚ ਕਾਰਸੀਨੋਜੈਨਿਕ ਪੈਸਟੀਸਾਈਡ ਐਥੀਲੀਨ ਆਕਸਾਈਡ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ। ਇਨ੍ਹਾਂ ਉਤਪਾਦਾਂ ‘ਚ ਪਾਏ ਜਾਣ ਵਾਲੇ ਕੀਟਨਾਸ਼ਕਾਂ ਕਾਰਨ ਕੈਂਸਰ ਦਾ ਖ਼ਤਰਾ ਹੈ, ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ।

ਹਾਂਗਕਾਂਗ ਦੇ ਫੂਡ ਸੇਫਟੀ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭੋਜਨ ਵਿਚ ਇਸ ਦੀ ਵਰਤੋਂ ਨਾ ਕਰਨ। ਵਿਭਾਗ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਮਸਾਲਾ ਪਹਿਲਾਂ ਹੀ ਖ਼ਰੀਦਿਆ ਹੈ, ਉਹ ਇਸ ਦੀ ਵਰਤੋਂ ਭੋਜਨ ਵਿਚ ਨਾ ਕਰਨ ਅਤੇ ਜਿਨ੍ਹਾਂ ਨੇ ਨਹੀਂ ਖਰੀਦਿਆ ਹੈ, ਉਹ ਇਸ ਨੂੰ ਨਾ ਖਰੀਦਣ।

Leave a Reply

Your email address will not be published. Required fields are marked *

View in English