Asian Games ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ‘ਤੇ BCCI ਨੇ ਜਤਾਇਆ ਭਰੋਸਾ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜੂਨ 30

ਆਈਸੀਸੀ ਮਹਿਲਾ ਟੀ-20 ਵਰਲਡ ਕੱਪ 2026 ‘ਚ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਬੀਸੀਸੀਆਈ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ‘ਤੇ ਭਰੋਸਾ ਬਣਾਈ ਰੱਖਿਆ ਹੈ। ਜਾਪਾਨ ‘ਚ ਹੋਣ ਵਾਲੀਆਂ Asian Games 2026 ਲਈ 15 ਮੈਂਬਰੀ ਭਾਰਤੀ ਮਹਿਲਾ ਟੀਮ ਦਾ ਐਲਾਨ ਹੋ ਗਿਆ ਹੈ, ਜਿਸ ਵਿੱਚ ਟੀਮ ਦੀ ਕਮਾਨ ਹਰਮਨਪ੍ਰੀਤ ਹੀ ਸੰਭਾਲਣਗੇ।

ਦਰਅਸਲ, ਏਸ਼ੀਅਨ ਗੇਮਜ਼ 19 ਸਤੰਬਰ ਤੋਂ 4 ਅਕਤੂਬਰ ਤਕ ਜਾਪਾਨ ਦੇ ਆਈਚੀ-ਨਾਗੋਯਾ ‘ਚ ਖੇਡੀਆਂ ਜਾਣਗੀਆਂ। ਭਾਰਤੀ ਟੀਮ ਇੱਥੇ ਡਿਫੈਂਡਿੰਗ ਚੈਂਪੀਅਨ ਵਜੋਂ ਉਤਰੇਗੀ। ਟੀਮ ਨੇ 2023 ‘ਚ ਹਾਂਗਜ਼ੂ, ਚੀਨ ਵਿਚ ਗੋਲਡ ਮੈਡਲ ਜਿੱਤਿਆ ਸੀ। ਐਸ਼ੀਅਨ ਗੇਮਜ਼ ਵਿੱਚ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ‘ਚ ਕ੍ਰਿਕਟ ਟੀ-20 ਫਾਰਮੈਟ ‘ਚ ਖੇਡਿਆ ਜਾਂਦਾ ਹੈ।

ਹਾਲ ਹੀ ‘ਚ ਇੰਗਲੈਂਡ ‘ਚ ਜਾਰੀ ਮਹਿਲਾ ਟੀ-20 ਵਰਲਡ ਕੱਪ 2026 ‘ਚ ਭਾਰਤੀ ਟੀਮ ਦਾ ਸਫ਼ਰ ਗਰੁੱਪ ਸਟੇਜ ‘ਚ ਹੀ ਖ਼ਤਮ ਹੋ ਗਿਆ ਸੀ। ਐਤਵਾਰ ਨੂੰ ਆਸਟ੍ਰੇਲੀਆ ਤੋਂ ਮਿਲੀ ਹਾਰ ਤੋਂ ਬਾਅਨ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ।

ਇਸ ਪ੍ਰਦਰਸ਼ਨ ਲਈ 37 ਸਾਲਾ ਹਰਮਨਪ੍ਰੀਤ ਦੀ ਕਪਤਾਨੀ ‘ਤੇ ਸਵਾਲ ਉੱਠੇ ਸਨ, ਜਿਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਪਿਛਲੇ ਸਾਲ ਮਹਿਲਾ ਵਨਡੇ ਵਰਲਡ ਕੱਪ ਜਿੱਤਿਆ ਸੀ, ਪਰ ਇਸ ਦੇ ਬਾਵਜੂਦ ਐਸ਼ੀਅਨ ਗੇਮਜ਼ ਲਈ ਬੀਸੀਸੀਆਈ ਨੇ ਹਰਮਨਪ੍ਰੀਤ ਨੂੰ ਇੱਕ ਹੋਰ ਮੌਕਾ ਦਿੱਤਾ ਹੈ।

ਏਸ਼ੀਅਨ ਗੇਮਜ਼ ਲਈ ਭਾਰਤੀ ਮਹਿਲਾ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਬਣੀ ਰਹੇਗੀ। ਵਰਲਡ ਕੱਪ ਸਕੁਐਡ (ਟੀਮ) ‘ਚੋਂ ਸਿਰਫ਼ ਵਿਕਟਕੀਪਰ-ਬੈਟਰ ਯਾਸਤਿਕਾ ਭਾਟੀਆ ਨੂੰ ਬਾਹਰ ਕੀਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਜੀ. ਕਮਲਿਨੀ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਵਰਲਡ ਕੱਪ ਦੌਰਾਨ ਗਿੱਟੇ ਦੀ ਸੱਟ ਕਾਰਨ ਬਾਹਰ ਹੋਈ ਆਲਰਾਊਂਡਰ ਸ਼੍ਰੇਆਂਕਾ ਪਾਟਿਲ ਨੂੰ ਟੀਮ ‘ਚ ਰੱਖਿਆ ਗਿਆ ਹੈ, ਪਰ ਉਨ੍ਹਾਂ ਦਾ ਖੇਡਣਾ ਫਿਟਨੈੱਸ ‘ਤੇ ਨਿਰਭਰ ਕਰੇਗਾ। ਬੱਲੇਬਾਜ਼ੀ ‘ਚ ਹਰਮਨਪ੍ਰੀਤ ਦਾ ਸਾਥ ਮੰਧਾਨਾ, ਸ਼ੇਫਾਲੀ ਵਰਮਾ, ਜੇਮੀਮਾ ਰੋਡ੍ਰਿਗਜ਼ ਤੇ ਰਿਚਾ ਘੋਸ਼ ਦੇਣਗੀਆਂ। ਗੇਂਦਬਾਜ਼ੀ ਦੀ ਜ਼ਿੰਮੇਵਾਰੀ ਦੀਪਤੀ ਸ਼ਰਮਾ, ਰੇਣੁਕਾ ਸਿੰਘ, ਸ਼੍ਰੀ ਚਰਣੀ, ਅਰੁੰਧਤੀ ਰੈੱਡੀ ਅਤੇ ਨੰਦਿਨੀ ਸ਼ਰਮਾ ‘ਤੇ ਹੋਵੇਗੀ।

Leave a Reply

Your email address will not be published. Required fields are marked *

View in English