ਇਸ ਦੇ ਨਾਲ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵੱਡਾ ਦਾਅਵਾ ਕੀਤਾ ਹੈ। ਵਿਜ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਪਰ ਪੰਜਾਬ ਪੁਲਿਸ ਨੂੰ ਸ਼ਾਹਬਾਦ ਪਹੁੰਚਣ ਵਿਚ ਡੇਢ ਦਿਨ ਦਾ ਸਮਾਂ ਲੱਗਾ |
ਪੰਜਾਬ ਪੁਲਿਸ ਨੂੰ ਜਲੰਧਰ ਵਾਲੇ ਪਾਸੇ ਅੰਮ੍ਰਿਤਪਾਲ ਦੀ ਭਾਲ ਸੀ ਅਤੇ ਅੰਮ੍ਰਿਤਪਾਲ ਸ਼ਾਹਬਾਦ ਵਿੱਚ ਰੋਟੀਆਂ ਖਾ ਰਿਹਾ ਸੀ। ਵਿਜ ਨੇ ਦੱਸਿਆ ਕਿ ਜਦੋਂ ਸਾਨੂੰ ਸੂਚਨਾ ਮਿਲੀ ਤਾਂ ਅਸੀਂ ਉਸੇ ਸਮੇਂ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ। ਵਿੱਜ ਨੇ ਕਿਹਾ ਕਿ ਮੋਸਟ ਵਾਂਟੇਡ ਦੇ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਦੀ ਢਿੱਲ ਸਾਫ਼ ਦਿਖਾਈ ਦੇ ਰਹੀ ਹੈ। ਹਰਿਆਣਾ ਪੁਲਿਸ ਅੰਮ੍ਰਿਤਪਾਲ ਸਿੰਘ ਦੀ ਪੱਕੀ ਕੜੀ ਦੱਸ ਰਹੀ ਹੈ ਅਤੇ ਪੰਜਾਬ ਪੁਲਿਸ ਇੱਥੇ ਨਹੀਂ ਆ ਰਹੀ। ਇਹ ਪੰਜਾਬ ਸਰਕਾਰ ਦੇ ਸਿਆਸੀ ਡਰਾਮੇ ਨੂੰ ਦਰਸਾਉਂਦਾ ਹੈ।







