G20 Summit Delhi : ਰਾਜਧਾਨੀ ‘ਚ ਥਾਂ-ਥਾਂ ਸਖ਼ਤ ਸੁਰੱਖਿਆ, ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਸਤੰਬਰ 8

ਜੀ-20 ਸੰਮੇਲਨ 9 ਅਤੇ 10 ਸਤੰਬਰ ਨੂੰ ਦਿੱਲੀ ‘ਚ ਆਯੋਜਿਤ ਕੀਤਾ ਜਾ ਰਿਹਾ ਹੈ। ਜੀ-20 ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਹਨ। ਮਹੀਨਿਆਂ ਦੀ ਚੱਲ ਰਹੀ ਤਿਆਰੀ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਜੀ-20 ਸੰਮੇਲਨ ਲਈ ਤਿਆਰ ਹੈ। ਥਾਂ-ਥਾਂ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਸੰਮੇਲਨ ਦੇ ਦੌਰਾਨ ਰੇਲਵੇ ਸਟੇਸ਼ਨ ਅਤੇ ਕਾਨਫਰੰਸ ਵਾਲੀ ਥਾਂ ਦੇ ਨੇੜੇ ਸਥਿਤ ਰੇਲਵੇ ਸਟੇਸ਼ਨਾਂ ਅਤੇ ਪਟੇਲ ਚੌਕ, ਆਰ.ਕੇ.ਆਸ਼ਰਮ ਅਤੇ ਸੁਪਰੀਮ ਕੋਰਟ , ਮੈਟਰੋ ਸਟੇਸ਼ਨਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਪਾਰਕ ਨਹੀਂ ਕੀਤੇ ਜਾਣਗੇ। ਇੱਥੇ ਜ਼ਰੂਰੀ ਵਾਹਨਾਂ ਨੂੰ ਛੱਡ ਕੇ ਕਿਸੇ ਵੀ ਵਾਹਨ ਨੂੰ ਰੁਕਣ ਦੀ ਇਜਾਜ਼ਤ ਨਹੀਂ ਹੋਵੇਗੀ। ਸਟੇਸ਼ਨਾਂ ‘ਤੇ ਜਾਣ ਵਾਲੇ ਯਾਤਰੀਆਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ, ਪਰ ਸਟੇਸ਼ਨ ਤੋਂ ਕਿਸੇ ਨੂੰ ਵੀ ਲਿਜਾਣ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।

ਪ੍ਰਗਤੀ ਮੈਦਾਨ ਦੇ ਆਲੇ-ਦੁਆਲੇ ਮੈਟਰੋ ਸਟੇਸ਼ਨਾਂ ‘ਤੇ ਮੈਟਰੋ ਪੁਲਿਸ ਦੇ ਨਾਲ-ਨਾਲ ਸੀਆਈਐਸਐਫ ਅਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸਮਾਗਮ ਦੌਰਾਨ ਮੈਟਰੋ ਸੇਵਾ ਜਾਰੀ ਰਹੇਗੀ। ਮੈਟਰੋ ਦੇ ਪੂਰੇ ਰੂਟ ‘ਤੇ ਲਗਾਏ ਗਏ ਸੀਸੀਟੀਵੀ ਦੀ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਯਾਤਰਾ ਦੌਰਾਨ ਮੈਟਰੋ ‘ਤੇ ਗਸ਼ਤ ਕਰਨਗੇ ਅਤੇ ਸ਼ੱਕੀਆਂ ‘ਤੇ ਨਜ਼ਰ ਰੱਖਣਗੇ।

ਜੀ-20 ਸੰਮੇਲਨ ਦੇ ਸੁਰੱਖਿਆ ਪ੍ਰਬੰਧਾਂ ਲਈ ਰੇਲਵੇ ਅਤੇ ਮੈਟਰੋ ਪੁਲਿਸ ਨੇ ਪੂਰੀ ਤਰ੍ਹਾਂ ਤਿਆਰੀਆਂ ਕਰ ਲਈਆਂ ਹਨ। ਪ੍ਰਗਤੀ ਮੈਦਾਨ ਦੇ ਆਲੇ-ਦੁਆਲੇ ਸਟੇਸ਼ਨਾਂ ‘ਤੇ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ। ਜਿਨ੍ਹਾਂ ਰੇਲਵੇ ਪੁਲਾਂ ਹੇਠੋਂ ਵਿਦੇਸ਼ੀ ਮਹਿਮਾਨਾਂ ਦਾ ਕਾਫਲਾ ਲੰਘੇਗਾ, ਉਨ੍ਹਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਸਥਾਨ ਦੇ ਆਸਪਾਸ ਸਟੇਸ਼ਨਾਂ ‘ਤੇ ਕਿਸੇ ਵੀ ਵਾਹਨ ਨੂੰ ਪਾਰਕ ਕਰਨ ਦੀ ਆਗਿਆ ਨਹੀਂ ਹੈ।

Leave a Reply

Your email address will not be published. Required fields are marked *

View in English