ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਫੇਸਬੁੱਕ ‘ਤੇ ਕੀਤੀ ਵਾਪਸੀ

ਫੈਕਟ ਸਮਾਚਾਰ ਸੇਵਾ

ਵਾਸ਼ਿੰਗਟਨ, ਮਾਰਚ 18

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪਾਬੰਦੀ ਹਟਾਏ ਜਾਣ ਤੋਂ ਬਾਅਦ ਫੇਸਬੁੱਕ ‘ਤੇ ਵਾਪਸ ਆ ਗਏ ਹਨ। ਟਰੰਪ ਨੇ ਆਪਣੀ ਪਹਿਲੀ ਫੇਸਬੁੱਕ ਪੋਸਟ ਵਿੱਚ ਲਿਖਿਆ , “ਆਈ ਐਮ ਬੈਕ”। ਦਰਅਸਲ 6 ਜਨਵਰੀ 2021 ਨੂੰ ਮੈਟਾ ਨੇ ਕੈਪੀਟਲ ਹਿੱਲ ਦੰਗਿਆਂ ‘ਤੇ ਭੜਕਾਊ ਪੋਸਟ ਲਈ ਡੋਨਾਲਡ ਟਰੰਪ ਦੇ ਖਾਤੇ ਨੂੰ ਮੁਅੱਤਲ ਕਰ ਦਿੱਤਾ ਸੀ।

ਟਰੰਪ ਨੇ 12 ਸੈਕਿੰਡ ਦੀ ਵੀਡੀਓ ਦੇ ਨਾਲ ਪੋਸਟ ਕੀਤਾ ,ਮੈਂ ਵਾਪਸ ਆ ਗਿਆ ਹਾਂ। ਇਹ 2016 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਜਿੱਤ ਭਾਸ਼ਣ ਪ੍ਰਤੀਤ ਹੁੰਦਾ ਹੈ। ਇਸ ਵੀਡੀਓ ਵਿੱਚ ਟਰੰਪ 2024 ਦੀਆਂ ਚੋਣਾਂ ਲਈ ਆਪਣੀ ਮੁਹਿੰਮ ਨੂੰ ਵੀ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਵੀਡੀਓ ਵਿੱਚ ਟਰੰਪ ਨੇ ਆਪਣਾ ਮਸ਼ਹੂਰ “ਮੇਕ ਅਮਰੀਕਾ ਗ੍ਰੇਟ ਅਗੇਨ” ਦਾ ਨਾਅਰਾ ਪਾਇਆ, ਜੋ ਆਪਣੀ ਆਖਰੀ ਸਫਲ ਰਾਸ਼ਟਰਪਤੀ ਮੁਹਿੰਮ ਦੌਰਾਨ ਪ੍ਰਸਿੱਧ ਹੋਇਆ।

META ਨੇ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਨੂੰ ਬਹਾਲ ਕਰ ਦਿੱਤਾ।

Leave a Reply

Your email address will not be published. Required fields are marked *

View in English