ਫੈਕਟ ਸਮਾਚਾਰ ਸੇਵਾ
ਪਟਨਾ, ਅਪ੍ਰੈਲ 18
ਬਿਹਾਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ। ਇਸ ਮਾਮਲੇ ਵਿਚ 5 ਐਸ ਐਚ ਓ, 2 ਏ ਐਲ ਟੀ ਐਫ ਇੰਚਾਰਜ ਅਤੇ 9 ਚੌਂਕੀਦਾਰਾਂ ਨੂੰ ਅਣਗਹਿਲੀ ਵਰਤਣ ਲਈ ਸਸਪੈਂਡ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਜ਼ਹਿਰੀਲੀ ਸ਼ਰਾਬ ਦਾ ਇਹ ਮਾਮਲਾ ਮੋਤੀਹਾਰੀ ਜ਼ਿਲ੍ਹੇ ਅੰਦਰ ਹਰਿਸਿੱਧੀ, ਸਿੰਗੌਲੀ, ਪਹਾੜਪੁਰ, ਤੁਰਕੌਲੀਆ ਅਤੇ ਰਘੂਨਾਥਪੁਰ ਥਾਣਿਆਂ ਦੇ ਅਧੀਨ ਵਾਪਰਿਆ ਹੈ।







