Dera Beas ਦੇ ਨਵੇਂ ਮੁਖੀ ਨੂੰ ਕੇਂਦਰ ਸਰਕਾਰ ਨੇ ਦਿੱਤੀ z+ ਸਿਕਿਓਰਿਟੀ

ਫੈਕਟ ਸਮਾਚਾਰ ਸੇਵਾ

ਰਈਆ , ਅਕਤੂਬਰ 2

ਜਸਦੀਪ ਸਿੰਘ ਗਿੱਲ ਨੂੰ ਹਾਲ ਹੀ ‘ਚ ਡੇਰਾ ਰਾਧਾ ਸੁਆਮੀ ਬਿਆਸ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਡੇਰਾ ਰਾਧਾ ਸੁਆਮੀ ਬਿਆਸ ਦਾ ਮੁਖੀ ਬਣਦਿਆਂ ਹੀ ਉਸ ‘ਤੇ ਖਤਰਾ ਵਧ ਗਿਆ ਹੈ। ਜਾਣਕਾਰੀ ਮੁਤਾਬਕ ਖੁਫੀਆ ਏਜੰਸੀਆਂ ਨੂੰ ਜਸਦੀਪ ਗਿੱਲ ਖਿਲਾਫ ਖ਼ਤਰੇ ਸੰਬੰਧੀ ਕੁਝ ਇਨਪੁਟਸ ਵੀ ਮਿਲੇ ਹਨ। ਜਿਸ ਤੋਂ ਬਾਅਦ ਡੇਰਾ ਰਾਧਾ ਸੁਆਮੀ ਬਿਆਸ ਦੇ ਪੈਰੋਕਾਰ ਚਿੰਤਤ ਹੋ ਗਏ ਹਨ। ਹਾਲਾਂਕਿ ਜਸਦੀਪ ਗਿੱਲ ਖਿਲਾਫ ਧਮਕੀ ਦਾ ਇਨਪੁਟ ਮਿਲਦੇ ਹੀ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਜਸਦੀਪ ਸਿੰਘ ਗਿੱਲ ਦੀ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਹਨ।

ਡੇਰਾ ਰਾਧਾ ਸੁਆਮੀ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਕੇਂਦਰ ਸਰਕਾਰ ਵੱਲੋਂ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਹੁਣ ਜਸਦੀਪ ਸਿੰਘ ਗਿੱਲ ਜਦੋਂ ਵੀ ਕਿਸੇ ਹੋਰ ਸੂਬੇ ਜਾਂ ਵਿਦੇਸ਼ ਦੌਰੇ ‘ਤੇ ਜਾਣਗੇ , ਉਸ ਸੂਬੇ ਦੀ ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਏਗਾ।

Leave a Reply

Your email address will not be published. Required fields are marked *

View in English