ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਦਸੰਬਰ 7
ਦਿੱਲੀ ਨਗਰ ਨਿਗਮ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਸਵੇਰੇ 12.15 ਵਜੇ ਤੱਕ 153 ਸੀਟਾਂ ਦੇ ਨਤੀਜੇ ਆ ਗਏ ਹਨ ਜਦੋਂ ਕਿ ਰੁਝਾਨਾਂ ਵਿਚ ‘ਆਪ’ ਨੂੰ ਬਹੁਤ ਮਿਲ ਗਿਆ ਹੈ। ਰੁਝਾਨਾਂ ਮੁਤਾਬਕ ‘ਆਪ’ 133 ਸੀਟਾਂ ’ਤੇ ਅੱਗੇ ਹੈ, ਭਾਜਪਾ 106, ਕਾਂਗਰਸ 4 ਅਤੇ ਹੋਰ 2 ਸੀਟਾਂ ’ਤੇ ਅੱਗੇ ਹਨ।
153 ਸੀਟਾਂ ਦੇ ਆਏ ਨਤੀਜਿਆਂ ਵਿਚ ‘ਆਪ’ ਨੂੰ 83, ਭਾਜਪਾ ਨੂੰ 65, ਕਾਂਗਰਸ ਨੂੰ 4 ਤੇ ਹੋਰਨਾਂ ਨੂੰ 1 ਸੀਟ ਮਿਲੀ ਹੈ। ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣਾ ਤੈਅ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦਫਤਰ ਵਿਚ ਜਸ਼ਨ ਮਨਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।







