Covid-19 : ਨਵੇਂ ਸਰੂਪ ਨੇ ਵਧਾਈ ਮੁਸੀਬਤ, ਭਾਰਤ ‘ਚ ਵੀ ਦਰਜ ਹੋਏ ਮਾਮਲੇ , ਇਸ ਦੇਸ਼ ਵਿੱਚ ਦੁਬਾਰਾ ਮਾਸਕ ਪਹਿਨਣ ਦੀ ਅਪੀਲ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਈ 19

ਪਿਛਲੇ ਕੁਝ ਮਹੀਨਿਆਂ ਤੋਂ ਵਿਸ਼ਵ ਪੱਧਰ ‘ਤੇ ਕੋਰੋਨਾ ਦੇ ਮਾਮਲੇ ਸਥਿਰ ਬਣੇ ਹੋਏ ਸਨ, ਪਰ ਹੁਣ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਹਾਲ ਹੀ ਵਿੱਚ ਗੰਦੇ ਪਾਣੀ ਵਿੱਚ ਕੋਰੋਨਾ ਦੇ ਨਵੇਂ ਰੂਪਾਂ ਦਾ ਇੱਕ ਨਵਾਂ ਸੈੱਟ ਦੇਖਿਆ ਗਿਆ ਹੈ, ਜਿਸ ਨੂੰ FLiRT ਨਾਮ ਦਿੱਤਾ ਗਿਆ ਹੈ। ਅਮਰੀਕਾ ਅਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ‘ਚ ਇਸ ਨਵੇਂ ਵੇਰੀਐਂਟ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸਥਿਤੀ ਇਹ ਹੈ ਕਿ ਤੇਜ਼ੀ ਨਾਲ ਵੱਧ ਰਹੇ ਇਨਫੈਕਸ਼ਨ ਕਾਰਨ ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਇਕ ਵਾਰ ਫਿਰ ਸਾਰੇ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ।

CDC ਦੇ ਅਨੁਸਾਰ KP.2 ਸਬ-ਵੇਰੀਐਂਟ ਯੂਐਸ ਵਿੱਚ 14 ਤੋਂ 27 ਅਪ੍ਰੈਲ ਤੱਕ ਲਗਭਗ 25% ਕੇਸਾਂ ਦਾ ਕਾਰਨ ਬਣਾਇਆ। ਵਿਸ਼ਵ ਪੱਧਰ ‘ਤੇ ਕੋਰੋਨਾ ਦੇ JN.1 ਅਤੇ ਇਸ ਦੇ ਉਪ ਰੂਪ ਜਿਸ ਵਿੱਚ KP.1 ਅਤੇ KP.2 ਸ਼ਾਮਲ ਹਨ, ਵੱਧਦੇ ਹੋਏ ਦੇਖੇ ਜਾ ਰਹੇ ਹਨ। ਸਿੰਗਾਪੁਰ ਵਿੱਚ ਵਰਤਮਾਨ ਵਿੱਚ ਦੋ ਤਿਹਾਈ ਤੋਂ ਵੱਧ ਕੇਸ KP.1 ਅਤੇ KP.2 ਹਨ।

Leave a Reply

Your email address will not be published. Required fields are marked *

View in English