ਫੈਕਟ ਸਮਾਚਾਰ ਸੇਵਾ
ਮੁੰਬਈ , ਮਈ 14
ਮਹਾਨਗਰ ਗੈਸ ਨੇ ਮੁੰਬਈ ਮਹਾਨਗਰ ਖੇਤਰ ਵਿੱਚ CNG ਦੀ ਕੀਮਤ ਵਿੱਚ ₹2 ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਤੋਂ ਬਾਅਦ ਹੁਣ ਮੁੰਬਈ, ਠਾਣੇ, ਨਵੀਂ ਮੁੰਬਈ ਸਮੇਤ MMR ਵਿੱਚ ਹੁਣ CNG ₹84 ਪ੍ਰਤੀ ਕਿਲੋਗ੍ਰਾਮ ਮਿਲੇਗੀ। ਹੁਣ ਤੱਕ CNG ਦੀ ਕੀਮਤ ₹82 ਪ੍ਰਤੀ ਕਿਲੋਗ੍ਰਾਮ ਸੀ।
ਦੱਸ ਦੇਈਏ ਕਿ ਮਹਾਨਗਰ ਗੈਸ ਨੇ ਵਧਦੀ ਇਨਪੁੱਟ ਲਾਗਤ ਅਤੇ ਬਾਜ਼ਾਰ ਦੀਆਂ ਸਥਿਤੀਆਂ ਕਾਰਨ ਸੀਐੱਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਹ ਵਾਧਾ ਮੁੱਖ ਰੂਪ ਵਿੱਚ ਗੈਸ ਦੀਆਂ ਵਧਦੀਆਂ ਵਿਸ਼ਵਵਿਆਪੀ ਕੀਮਤਾਂ ਅਤੇ ਪੱਛਮੀ ਏਸ਼ੀਆ ਵਿੱਚ ਅਸ਼ਾਂਤੀ ਨਾਲ ਜੁੜੇ ਕਰੰਸੀ ਦੇ ਉਤਾਰ-ਚੜ੍ਹਾਅ ਕਾਰਨ ਹੋਇਆ ਹੈ।
ਇੱਕ ਬਿਆਨ ਵਿੱਚ ਕੰਪਨੀ ਨੇ ਕਿਹਾ ਕਿ “ਗਲੋਬਲ ਐਨਰਜੀ ਸਪਲਾਈ ਚੇਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਭੂ-ਰਾਜਨੀਤਿਕ ਰੁਕਾਵਟਾਂ, ਨਾਲ ਹੀ ਗੈਸ ਦੇ ਮਹਿੰਗੇ ਸਰੋਤਾਂ ‘ਤੇ ਵਧਦੀ ਨਿਰਭਰਤਾ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਕੁੱਲ ਮਿਲਾ ਕੇ ਰੁਪਏ ਵਿੱਚ ਗਿਰਾਵਟ ਕਾਰਨ, ਗੈਸ ਖਰੀਦਣ ਦੀ ਲਾਗਤ ਵਿੱਚ ਕਾਫ਼ੀ ਵਾਧਾ ਹੋਇਆ ਹੈ।”







