ਫੈਕਟ ਸਮਾਚਾਰ ਸੇਵਾ
ਵਾਰਾਣਸੀ , ਅਪ੍ਰੈਲ 7
ਭੋਜਪੁਰੀ ਅਦਾਕਾਰਾ ਆਕਾਂਕਸ਼ਾ ਸਿੰਘ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ੀ ਗਾਇਕ ਸਮਰ ਸਿੰਘ ਨੂੰ ਵਾਰਾਣਸੀ ਕਮਿਸ਼ਨਰੇਟ ਦੀ ਅਪਰਾਧ ਸ਼ਾਖਾ ਨੇ ਗਾਜ਼ੀਆਬਾਦ ਤੋਂ ਗ੍ਰਿਫਤਾਰ ਕਰ ਲਿਆ ਹੈ। ਸਮਰ ਸਿੰਘ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣਾ ਖੇਤਰ ਦੇ ਰਾਜਨਗਰ ਐਕਸਟੈਂਸ਼ਨ ‘ਚ ਸਥਿਤ ਚਾਰਮਸ ਕ੍ਰਿਸਟਲ ਸੁਸਾਇਟੀ ‘ਚ ਲੁਕਿਆ ਹੋਇਆ ਸੀ। ਪੁਲਿਸ ਵੱਲੋਂ ਫੜੇ ਜਾਣ ਤੋਂ ਬਚਣ ਲਈ ਉਹ ਗਾਜ਼ੀਆਬਾਦ, ਨੋਇਡਾ, ਦਿੱਲੀ ਅਤੇ ਉਤਰਾਖੰਡ ਵਿੱਚ ਥਾਂ-ਥਾਂ ਬਦਲ ਕੇ ਰਹਿ ਰਿਹਾ ਸੀ।
ਗਾਜਿਆਬਾਦ ਪੁਲਿਸ ਦੇ ਡੀਸੀਪੀ ਨਿਪੁਣ ਅੱਗਰਵਾਲ ਦੇ ਅਨੁਸਾਰ ਵਾਰਾਣਸੀ ਦੇ ਸਾਰਨਾਥ ਥਾਣੇ ਦੀ ਪੁਲੀਸ ਇੱਥੇ ਆਈ ਸੀ। ਆਕਾਂਕਸ਼ਾ ਦੂਬੇ ਮਾਮਲੇ ‘ਚ ਸਾਡੇ ਤੋਂ ਮਦਦ ਮੰਗੀ ਸੀ। ਅੱਜ ਸਵੇਰੇ ਸਮਰ ਸਿੰਘ ਨੂੰ ਨੰਦਗ੍ਰਾਮ ਥਾਣਾ ਖੇਤਰ ‘ਚ ਸਥਿਤ ਮੋਰਟਾ ਪਿੰਡ ਦੇ ਕੋਲ ਸਥਿਤ ਸੁਸਾਇਟੀ ਤੋਂ ਗ੍ਰਿਫਤਾਰ ਕਰਕੇ ਨੰਦਗ੍ਰਾਮ ਥਾਣੇ ਲਿਆਂਦਾ ਗਿਆ। ਮੈਡੀਕਲ ਜਾਂਚ ਤੋਂ ਬਾਅਦ ਪੁਲੀਸ ਸਮਰ ਨੂੰ ਟਰਾਂਜ਼ਿਟ ਰਿਮਾਂਡ ‘ਤੇ ਅਦਾਲਤ ‘ਚ ਪੇਸ਼ ਕਰੇਗੀ। ਫਿਰ ਪੁਲਿਸ ਸਮਰ ਸਿੰਘ ਨਾਲ ਵਾਰਾਣਸੀ ਲਈ ਰਵਾਨਾ ਹੋਵੇਗੀ।







