6 ਦਿਨਾਂ ਬਾਅਦ ਅੱਜ ਖੁੱਲ੍ਹੇ ਅਮਰਨਾਥ ਧਾਮ ਦੇ ਕਪਾਟ

ਫੈਕਟ ਸਮਾਚਾਰ ਸੇਵਾ

ਜੰਮੂ , ਜੁਲਾਈ 25

ਲਗਾਤਾਰ ਮੀਂਹ ਦੇ ਚਲਦਿਆਂ 6 ਦਿਨਾਂ ਤੋਂ ਮੁਲਤਵੀ ਸ੍ਰੀ ਅਮਰਨਾਥ ਯਾਤਰਾ ਅੱਜ ਤੋਂ ਫਿਰ ਬਹਾਲ ਹੋ ਰਹੀ ਹੈ। ਮੌਸਮ ‘ਚ ਆਏ ਸੁਧਾਰ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ। ਹਾਲਾਂਕਿ, ਸ਼ਰਧਾਲੂਆਂ ਨੂੰ ਸ਼ਨੀਵਾਰ ਤੜਕੇ ਜੰਮੂ ਤੋਂ ਸਿਰਫ਼ ਬਾਲਟਾਲ ਮਾਰਗ ਰਾਹੀਂ ਯਾਤਰਾ ‘ਤੇ ਭੇਜ ਦਿੱਤਾ ਗਿਆ ਹੈ। ਪਹਿਲਗਾਮ ਮਾਰਗ ਤੋਂ ਯਾਤਰਾ ਫਿਰ ਸ਼ੁਰੂ ਕਰਨ ਦਾ ਫ਼ੈਸਲਾ ਅਜੇ ਯਾਤਰਾ ਮਾਰਗ ਦੀ ਸਥਿਤੀ ਅਤੇ ਮੌਸਮ ਨੂੰ ਦੇਖਦਿਆਂ ਬਾਅਦ ‘ਚ ਲਿਆ ਜਾਵੇਗਾ। ਜੰਮੂ ‘ਚ ਰੁਕੇ ਸ਼ਿਵ ਭਗਤਾਂ ਨੂੰ ਜਦੋਂ ਬਾਲਟਾਲ ਮਾਰਗ ਰਾਹੀਂ ਯਾਤਰਾ ‘ਤੇ ਰਵਾਨਾ ਕਰਨ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸ਼ਰਧਾਲੂਆਂ ਨੇ ਹਰ-ਹਰ ਮਹਾਦੇਵ ਅਤੇ ਜੈ ਬਾਬਾ ਬਰਫ਼ਾਨੀ ਦੇ ਜੈਕਾਰੇ ਲਗਾਏ।

ਉੱਥੇ ਹੀ, ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਫਿਰ ਬਹਾਲ ਕਰਨ ਦਾ ਅਜੇ ਫ਼ੈਸਲਾ ਨਹੀਂ ਲਿਆ ਗਿਆ ਹੈ। ਇਸ ਨੂੰ ਲੈ ਕੇ ਵੀ ਜਲਦੀ ਫ਼ੈਸਲਾ ਲਿਆ ਜਾ ਸਕਦਾ ਹੈ।
ਕਟੜਾ ‘ਚ ਅਜੇ ਵੀ ਕਰੀਬ 15,000 ਸ਼ਰਧਾਲੂ ਯਾਤਰਾ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਪਿਛਲੇ ਛੇ ਦਿਨਾਂ ਤੋਂ ਜੰਮੂ ‘ਚ ਰੁਕੇ ਸ਼ਰਧਾਲੂ ਸ੍ਰੀ ਅਮਰਨਾਥ ਯਾਤਰਾ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਦੁਪਹਿਰ ਬਾਅਦ ਜਿਵੇਂ ਹੀ ਮੌਸਮ ਸਾਫ਼ ਹੋਇਆ ਤਾਂ ਸ਼ਰਧਾਲੂਆਂ ‘ਚ ਉਮੀਦ ਜਾਗਣ ਲੱਗੀ ਕਿ ਯਾਤਰਾ ਸ਼ੁਰੂ ਕੀਤੀ ਜਾ ਸਕਦੀ ਹੈ।

ਪ੍ਰਸ਼ਾਸਨ ਨੇ ਯਾਤਰਾ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਹੈ। ਜਗ੍ਹਾ-ਜਗ੍ਹਾ ਸੁਰੱਖਿਆ ਬਲ ਦੀ ਤਾਇਨਾਤੀ ਦੇ ਨਾਲ ਲੰਗਰ ਸੰਗਠਨ ਵੀ ਸਰਗਰਮ ਹੋ ਗਏ ਹਨ। ਜੰਮੂ-ਸ੍ਰੀਨਗਰ ਹਾਈਵੇਅ ‘ਤੇ ਮਲ੍ਹਾਬਾ (ਖਿਸਕਣ) ਕਾਰਨ ਪ੍ਰਭਾਵਿਤ ਮਾਰਗ ਨੂੰ ਖੋਲ੍ਹਣ ਦਾ ਕੰਮ ਦਿਨ ਭਰ ਜਾਰੀ ਰਿਹਾ। ਸ਼ਾਮ ਨੂੰ ਇਸ ਨੂੰ ਬਹਾਲ ਕਰ ਦਿੱਤਾ ਗਿਆ। ਉੱਥੇ ਹੀ ਦੋ ਦਿਨ ਪਹਿਲਾਂ ਅਨੰਤਨਾਗ ‘ਚ ਹੋਏ ਅੱਤਵਾਦੀ ਹਮਲੇ ਦੇ ਚਲਦਿਆਂ ਸੁਰੱਖਿਆ ਪ੍ਰਬੰਧ ਵੀ ਵਧਾ ਦਿੱਤੇ ਗਏ ਹਨ।

Leave a Reply

Your email address will not be published. Required fields are marked *

View in English