ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਈ 6
ਫੌਜ ਦਾ ALH ਧਰੁਵ ਹੈਲੀਕਾਪਟਰ 4 ਮਈ ਨੂੰ ਜੰਮੂ-ਕਸ਼ਮੀਰ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਹੁਣ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਾਵਧਾਨੀ ਦੇ ਤੌਰ ‘ਤੇ ਧਰੁਵ ਹੈਲੀਕਾਪਟਰ ਦੇ ਸੰਚਾਲਨ ਨੂੰ ਰੋਕਣ ਦਾ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਜਲ ਸੈਨਾ ਅਤੇ ਭਾਰਤੀ ਤੱਟ ਰੱਖਿਅਕ ਦੇ ਹੈਲੀਕਾਪਟਰਾਂ ਨਾਲ ਹੋਏ ਦੋ ਹਾਦਸਿਆਂ ਤੋਂ ਬਾਅਦ ਇਹ ਹੈਲੀਕਾਪਟਰ ਜ਼ਮੀਨ ‘ਤੇ ਖੜੇ ਹਨ। ਇਨ੍ਹਾਂ ਹੈਲੀਕਾਪਟਰਾਂ ਨੂੰ ਉਡਾਨ ਭਰੇ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ।
ਜੰਮੂ ਸੰਭਾਗ ਦੇ ਕਿਸ਼ਤਵਾੜ ਦੇ ਦੂਰ ਦੂਰਾਡੇ ਇਲਾਕੇ ‘ਚ ਫੌਜ ਦਾ ਧਰੁਵ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਵਿੱਚ ਤਿੰਨ ਲੋਕ ਸਨ। ਤਿੰਨੋਂ ਜ਼ਖ਼ਮੀ ਹੋ ਗਏ। ਉਨਾਂ ਨੂੰ ਇਲਾਜ ਲਈ ਊਧਮਪੁਰ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ।







