ਮੁੜ ਵਿਵਾਦਾਂ ‘ਚ ਘਿਰੇ ਅਦਾਕਾਰ ਯੋਗਰਾਜ ਸਿੰਘ, ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਗੰਭੀਰ ਨੋਟਿਸ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਮਈ 14

ਪੰਜਾਬੀ ਫਿਲਮਾਂ ਦੇ ਪ੍ਰਮੁੱਖ ਅਦਾਕਾਰ ਯੋਗਰਾਜ ਸਿੰਘ ਫਿਰ ਤੋਂ ਵਿਵਾਦਾਂ ਵਿਚ ਘਿਰ ਗਏ ਹਨ। ਇਕ ਵੈਬ ਸੀਰੀਜ਼ ਵਿੱਚ ਯੋਗਰਾਜ ਵੱਲੋਂ ਔਰਤ ਪ੍ਰਤੀ ਕੀਤੀ ਗਈ ਘੋਰ ਅਪਮਾਨ ਜਨਕ ਟਿੱਪਣੀ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਨੇ ਗੰਭੀਰ ਨੋਟਿਸ ਲਿਆ ਹੈ। ਕਮਿਸ਼ਨ ਨੇ ਅਦਾਕਾਰ ਯੋਗਰਾਜ ਦੇ ਖਿਲਾਫ ਐਫ.ਆਈ.ਆਰ ਦਰਜ ਕਰਨ ਦੀ ਗੱਲ ਕਹੀ ਹੈ।

ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਯੋਗਰਾਜ ਨੇ ਪੈਸੇ ਕਮਾਉਣ ਲਈ ਔਰਤਾਂ ਦਾ ਅਪਮਾਨ ਕੀਤਾ ਹੈ, ਜੋ ਬਰਦਾਸ਼ਤ ਯੋਗ ਨਹੀਂ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦੇ ਇਕ ਵਕੀਲ ਉੱਜਵਲ ਭਸੀਨ ਨੇ ਚੰਡੀਗੜ੍ਹ ਪੁਲਿਸ ਅਤੇ ਮੁਹਾਲੀ ਵਿਖੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਯੋਗਰਾਜ ਦੇ ਖਿਲਾਫ ਸ਼ਿਕਾਇਤ ਦੇ ਕੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਦੌਰਾਨ ਪਟਿਆਲਾ ਦੇ ਇਕ ਵਕੀਲ ਵੱਲੋਂ ਵੀ ਯੋਗਰਾਜ ਨੂੰ ਕਾਨੂੰਨੀ ਨੋਟਿਸ ਭੇਜਣ ਬਾਰੇ ਪਤਾ ਲੱਗਾ ਹੈ।
ਵਕੀਲ ਨੇ ਕਿਹਾ ਕਿ ਸਿਰਫ਼ ਯੋਗਰਾਜ ਦੇ ਖਿਲਾਫ ਹੀ ਨਹੀਂ ਸਗੋਂ ਵੈਬ ਸੀਰੀਜ਼ ਬਣਾਉਣ ਵਾਲੇ ਪ੍ਰਡਿਊਸਰ ਅਤੇ ਡਾਇਰੈਕਟਰ ਖਿਲਾਫ ਵੀ ਕੇਸ ਦਰਜ ਹੋਵੇ।

ਵੈਬ ਸੀਰੀਜ਼ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਦਾ ਕਿਰਦਾਰ ਨਿਭਾਉਣ ਵਾਲੀ ਲੜਕੀ ਦਾ ਨਾਮ ਵੀ ਗੁਰਬਾਣੀ ਕੌਰ ਹੈ। ਵਕੀਲ ਨੇ ਜਿੱਥੇ ਅਜਿਹੇ ਨਾਮ ਹੋਣ ਉਨ੍ਹਾਂ ਨੂੰ ਹਰ ਕੋਈ ਬਹੁਤ ਅਦਬ, ਸਤਿਕਾਰ ਦਿੰਦਾ ਹੈ ਅਤੇ ਇੱਜ਼ਤ ਨਾਲ ਬੋਲਦਾ ਹੈ ਪਰ ਯੋਗਰਾਜ ਨੇ ਸਾਰੀਆਂ ਹੱਦਾਂ ਪਾਰ ਦਿੱਤੀਆਂ ਹਨ।

Leave a Reply

Your email address will not be published. Required fields are marked *

View in English