ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਮਈ 26
ਪੰਜਾਬ ਵਿਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਸਵੇਰੇ 10.00 ਵਜੇ ਤੱਕ 13.5 ਫੀਸਦੀ ਪੋਲਿੰਗ ਹੋਈ ਹੈ। ਇਹ ਅੰਕੜੇ ਸਰਕਾਰੀ ਤੌਰ ’ਤੇ ਜਾਰੀ ਕੀਤੇ ਗਏ ਹਨ।
ਅੱਜ ਸਵੇਰੇ ਮੋਗਾ ਦੇ 50 ਵਾਰਡਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਬੇਲਟ ਪੇਪਰ ਰਾਹੀਂ ਵੋਟਾਂ ਪਾਉਣ ਦੀ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋਈ। ਅਮਨ ਅਮਾਨ ਨਾਲ ਵੋਟਿੰਗ ਜਾਰੀ ਹੈ। ਮੋਗਾ ਦੀ ਸਨੇਹਾ ਕਪੂਰ ਨੇ ਪਹਿਲੀ ਵਾਰ ਵੋਟ ਪਾਈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਚੰਗੇ ਵਿਕਾਸ ਕਾਰਜਾਂ ਲਈ ਵੋਟ ਪਾਈ ਹੈ।
ਨਗਰ ਕੌਂਸਲ ਚੋਣਾਂ ਬਾਬਤ ਅੱਜ ਜ਼ੀਰਕਪੁਰ ‘ਚ ਸਵੇਰ ਤੋਂ ਸ਼ਾਤ ਮਈ ਤਰੀਕੇ ਨਾਲ ਵੋਟਾਂ ਪੈ ਰਹੀਆਂ ਹਨ। ਸਵੇਰੇ 10 ਵਜੇ ਤੱਕ 9 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ।







