ਫੀਫਾ ਵਿਸ਼ਵ ਕੱਪ : ਅਰਜਨਟੀਨਾ ਨੂੰ ਸਾਊਦੀ ਅਰਬ ਨੇ 2-1 ਨਾਲ ਹਰਾਇਆ

ਹੁਣ ਅਰਜਨਟੀਨਾ ਗਰੁੱਪ-ਸੀ ‘ਚ ਆਖਰੀ ਸਥਾਨ ‘ਤੇ ਪਹੁੰਚ ਗਿਆ
ਅਲ-ਸ਼ਹਰਾਨੀ ਨੇ 48ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ
ਸਲੇਮ ਅਲ-ਦੌਸਾਰੀ ਨੇ 53ਵੇਂ ਮਿੰਟ ਵਿੱਚ ਗੋਲ ਕੀਤਾ
ਫੀਫਾ ਵਿਸ਼ਵ ਕੱਪ ‘ਚ ਮੰਗਲਵਾਰ ਨੂੰ ਵੱਡਾ ਉਥਲ-ਪੁਥਲ ਦੇਖਣ ਨੂੰ ਮਿਲੀ। ਖਿਤਾਬ ਦੀ ਦਾਅਵੇਦਾਰ ਮੰਨੀ ਜਾਂਦੀ ਅਰਜਨਟੀਨਾ ਨੂੰ ਦੁਨੀਆ ਦੀ 49ਵੇਂ ਨੰਬਰ ਦੀ ਟੀਮ ਸਾਊਦੀ ਅਰਬ ਨੇ 2-1 ਨਾਲ ਹਰਾਇਆ। ਇਸ ਨਾਲ ਹੁਣ ਅਰਜਨਟੀਨਾ ਗਰੁੱਪ-ਸੀ ‘ਚ ਆਖਰੀ ਸਥਾਨ ‘ਤੇ ਪਹੁੰਚ ਗਿਆ ਹੈ।

ਸਾਊਦੀ ਅਰਬ ਨੇ ਦੂਜੇ ਹਾਫ ਵਿੱਚ ਹਮਲਾਵਰ ਖੇਡ ਦਿਖਾਉਂਦੇ ਹੋਏ ਦੋ ਗੋਲ ਕੀਤੇ। ਅਲ-ਸ਼ਹਰਾਨੀ ਨੇ 48ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਸਲੇਮ ਅਲ-ਦੌਸਾਰੀ ਨੇ 53ਵੇਂ ਮਿੰਟ ਵਿੱਚ ਗੋਲ ਕੀਤਾ। ਅਰਜਨਟੀਨਾ ਲਈ ਲਿਓਨੇਲ ਮੇਸੀ ਨੇ 10ਵੇਂ ਮਿੰਟ ‘ਚ ਪੈਨਲਟੀ ‘ਤੇ ਗੋਲ ਕੀਤਾ। ਇਸ ਤੋਂ ਬਾਅਦ ਉਸ ਦੀ ਟੀਮ ਇਕ ਵੀ ਗੋਲ ਨਹੀਂ ਕਰ ਸਕੀ।

ਇਸ ਹਾਰ ਨਾਲ ਅਰਜਨਟੀਨਾ ਦਾ ਲਗਾਤਾਰ 36 ਮੈਚਾਂ ਵਿੱਚ ਅਜੇਤੂ ਰਹਿਣ ਦਾ ਸਿਲਸਿਲਾ ਟੁੱਟ ਗਿਆ। ਇਸ ਦੌਰਾਨ ਉਸ ਨੇ 25 ਮੈਚ ਜਿੱਤੇ ਅਤੇ 11 ਡਰਾਅ ਖੇਡੇ। ਅਰਜਨਟੀਨਾ ਹੁਣ 27 ਨਵੰਬਰ ਨੂੰ ਮੈਕਸੀਕੋ ਅਤੇ 30 ਦਸੰਬਰ ਨੂੰ ਪੋਲੈਂਡ ਨਾਲ ਭਿੜੇਗੀ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਾਊਦੀ ਅਰਬ ਦੀ ਇਹ ਤੀਜੀ ਜਿੱਤ ਹੈ।

Leave a Reply

Your email address will not be published. Required fields are marked *

View in English