ਫੈਕਟ ਸਮਾਚਾਰ ਸੇਵਾ
ਕੋਟਕਪੁਰਾ, ਨਵੰਬਰ 11
ਪੰਜਾਬ ਪੁਲਿਸ ਨੇ ਕੋਟਕਪੁਰਾ ਵਿਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੇ ਮਾਮਲੇ ਵਿਚ ਦੋ ਸ਼ੱਕੀ ਮੁਲਜ਼ਮਾਂ ਦੇ ਪੋਸਟਰ ਰਿਲੀਜ਼ ਕੀਤੇ ਹਨ। ਇਹਨਾਂ ਦੀ ਪਛਾਣ ਗੋਲਡੀ ਅਤੇ ਮਨੀ ਵਜੋਂ ਹੋਈ ਹੈ ਜੋ ਫਰੀਦਕੋਟ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਹਨਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਹੈ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਦੋਵੇਂ 5 ਦਿਨਾਂ ਤੋਂ ਘਰਾਂ ਤੋਂ ਫਰਾਰ ਹਨ। 4 ਹੋਰ ਸ਼ੂਟਰ ਹਰਿਆਣਾ ਦੇ ਦੱਸੇ ਜਾ ਰਹੇ ਹਨ। ਇਸ ਦੌਰਾਨ ਪੁਲਿਸ ਨੇ ਅਪਰਾਧ ਵਿਚ ਵਰਤੇ ਤਿੰਨੋਂ ਮੋਟਰ ਸਾਈਕਲ ਵੀ ਬਰਾਮਦ ਕਰ ਲਏ ਹਨ। ਇਹਨਾਂ ’ਤੇ ਫਰਜ਼ੀ ਨੰਬਰ ਲਗਾਏ ਹੋਏ ਸਨ। ਪੁਲਿਸ ਵੱਲੋਂ ਕੁੱਲ 10 ਟੀਮਾਂ ਬਣਾਈਆਂ ਗਈਆਂ ਹਨ ਤੇ ਹਰਿਆਣਾ ਵਿਚ ਵੀ ਛਾਪੇਮਾਰੀ ਕੀਤੀ ਹੈ।







