ਪਾਨੀਪਤ ਜੇਲ ‘ਚ ਕੈਦੀ ਨੇ ਲਗਾਇਆ ਫਾਂਸੀ ਦਾ ਫੰਦਾ , ਬਾਥਰੂਮ ‘ਚ ਲਟਕਦੀ ਮਿਲੀ ਲਾਸ਼

ਫੈਕਟ ਸਮਾਚਾਰ ਸੇਵਾ

ਪਾਣੀਪਤ , ਨਵੰਬਰ 8

ਹਰਿਆਣਾ ਦੇ ਪਾਣੀਪਤ ਜਿਲ੍ਹੇ ਦੇ ਪਿੰਡ ਸਿਵਾਹ ਵਿੱਚ ਉਮਰ ਕੈਦੀ ਨੇ ਬਾਥਰੂਮ ਦੀ ਟੁੱਟੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਕੈਦੀ ਕਤਲ ਦੇ ਜੁਰਮ ਵਿੱਚ ਪਿਛਲੇ 15 ਸਾਲਾਂ ਤੋਂ ਜੇਲ੍ਹ ਵਿੱਚ ਸੀ। ਉਸ ਨੇ ਰਾਤ 1:30 ਵਜੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਬਾਥਰੂਮ ਗਏ ਇਕ ਕੈਦੀ ਨੇ ਲਾਸ਼ ਨੂੰ ਫਾਹੇ ਨਾਲ ਲਟਕਦੀ ਦੇਖ ਕੇ ਜੇਲ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਜੇਲ੍ਹ ਸੁਪਰਡੈਂਟ ਮੌਕੇ ‘ਤੇ ਪਹੁੰਚ ਗਏ ਅਤੇ ਡਿਊਟੀ ਮੈਜਿਸਟਰੇਟ ਨੂੰ ਮੌਕੇ ‘ਤੇ ਬੁਲਾਇਆ ਗਿਆ। ਉਨ੍ਹਾਂ ਦੀ ਹਾਜ਼ਰੀ ‘ਚ ਲਾਸ਼ ਨੂੰ ਫਾਹੇ ‘ਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ।

Leave a Reply

Your email address will not be published. Required fields are marked *

View in English