ਚੀਫ਼ ਜਸਟਿਸ ਨੇ ਹਾਈਕੋਰਟ ਦੇ 10 ਵਧੀਕ ਜੱਜਾਂ ਨੂੰ ਸਹੁੰ ਚੁਕਾਈ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਨਵੰਬਰ 3

ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 10 ਨਵੇ ਵਧੀਕ ਜੱਜਾਂ ਨੂੰ ਇੱਕ ਸਾਦੇ ਅਤੇ ਪਰਿਭਾਵਸ਼ਾਲੀ ਸਮਾਗਮ ਦੌਰਾਨ ਅਹੁਦੇ ਦੀ ਸਹੁੰ ਚੁਕਾਈ।

ਹਾਈਕੋਰਟ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਜ਼ਿੰਨ੍ਹਾਂ ਨੂੰ ਸਹੁੰ ਚੁਕਾਈ ਗਈ ਉਨ੍ਹਾਂ ਵਿੱਚ ਵਧੀਕ ਜੱਜ ਕੁਲਦੀਪ ਤਿਵਾੜੀ, ਗੁਰਬੀਰ ਸਿੰਘ, ਦੀਪਕ ਗੁਪਤਾ, ਅਮਰਜੋਤ ਭੱਟੀ, ਰਿਤੂ ਟੈਗੋਰ, ਮਨੀਸ਼ਾ ਬੱਤਰਾ, ਹਰਪ੍ਰੀਤ ਕੌਰ ਜੀਵਨ, ਸੁਖਵਿੰਦਰ ਕੌਰ, ਸੰਜੀਵ ਬੇਰੀ ਅਤੇ ਵਿਕਰਮ ਅਗਰਵਾਲ ਸ਼ਾਮਲ ਹਨ। ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਵਕੀਲ ਵੀ ਸ਼ਾਮਲ ਸਨ। ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਦੀ ਗਿਣਤੀ 56 ਤੋਂ ਵੱਧ ਕੇ 66 ਹੋ ਗਈ ਹੈ।

Leave a Reply

Your email address will not be published. Required fields are marked *

View in English