ਫੈਕਟ ਸਮਾਚਾਰ ਸੇਵਾ
ਮੋਰਬੀ, ਅਕਤੂਬਰ 31
ਗੁਜਰਾਤ ਦੇ ਮੋਰਬੀ ਲਟਕਦਾ ਪੁੱਲ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 132 ਹੋ ਗਈ ਹੈ। ਇਹ ਜਾਣਕਾਰੀ ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਸਾਂਝੀ ਕੀਤੀ ਹੈ।
ਗੁਜਰਾਤ ਦੇ ਮੋਰਬੀ ‘ਚ ਪੁਲ ਟੁੱਟਣ ਕਾਰਨ ਹੁਣ ਤੱਕ 132 ਮੌਤਾਂ ਹੋ ਚੁੱਕੀਆਂ ਹਨ। ਖੋਜ ਅਤੇ ਬਚਾਅ ਅਭਿਆਨ ਜਾਰੀ ਹੈ।
ਉਹਨਾਂ ਦੱਸਿਆ ਕਿ ਘਟਨਾ ਸਬੰਧੀ ਇਕ ਫੌਜਦਾਰੀ ਕੇਸ ਦਰਜ ਕੀਤਾ ਗਿਆ ਹੈ। ਆਈ ਜੀ ਪੀ ਰੇਂਜ ਦੀ ਅਗਵਾਈ ਹੇਠ ਜਾਂਚ ਸ਼ੁਰੂ ਹੋ ਗਈ ਹੈ। ਜਲ ਸੈਨਾ, ਐਨ ਡੀ ਆਰ ਐਫ, ਹਵਾਈ ਫੌਜ ਤੇ ਥਲ ਸੈਨਾ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਸਨ ਤੇ ਸਾਰੀ ਰਾਤ 200 ਬੰਦਿਆਂ ਨੇ ਤਲਾਸ਼ੀ ਤੇ ਬਚਾਅ ਮੁਹਿੰਮ ਚਲਾਈ ਤੇ ਮੱਕੂ ਨਦੀ ਵਿਚ ਸੰਭਾਵਤ ਜਿਉਂਦੇ ਬੰਦਿਆਂ ਦੀ ਭਾਲ ਕੀਤੀ।







