ਫੈਕਟ ਸਮਾਚਾਰ ਸੇਵਾ
ਸ਼੍ਰੀਨਗਰ , ਅਗਸਤ 26
ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਾਪਸ ਲੈ ਲਈ ਹੈ। ਭਾਜਪਾ ਨੇ ਅੱਜ ਸਵੇਰੇ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਦੱਸ ਦੇਈਏ ਕਿ ਭਾਜਪਾ ਨੇ 2 ਘੰਟਿਆਂ ਦੇ ਅੰਦਰ ਹੀ ਜਾਰੀ ਕੀਤੀ ਸੂਚੀ ਵਾਪਿਸ ਲੈ ਲਈ ਹੈ ਅਤੇ ਕੁਝ ਬਦਲਾਅ ਦੇ ਨਾਲ ਜਲਦ ਹੀ ਨਵੀਂ ਸੂਚੀ ਜਾਰੀ ਕੀਤੀ ਜਾਵੇਗੀ।







