ਤੂਫਾਨ ਕਾਰਨ ਮੈਕਸੀਕੋ ‘ਚ ਢਹੇ ਪਿਰਾਮਿਡ, ਲੋਕਾਂ ਨੇ ਕਿਹਾ- ਇਹ ਹੈ ਤਬਾਹੀ ਦੀ ਨਿਸ਼ਾਨੀ

ਫੈਕਟ ਸਮਾਚਾਰ ਸੇਵਾ

ਮੈਕਸੀਕੋ ਸਿਟੀ , ਅਗਸਤ 12

ਮੈਕਸੀਕੋ ਵਿੱਚ ਇੱਕ ਤੂਫ਼ਾਨ ਕਾਰਨ ਇੱਕ ਪ੍ਰਾਚੀਨ ਕਬੀਲੇ ਵਲੋਂ ਵਰਤੇ ਗਏ ਦੋ ਪਿਰਾਮਿਡ ਢਹਿ ਗਏ। ਇਸ ਘਟਨਾ ਤੋਂ ਬਾਅਦ ਇਸ ਨੂੰ ਬਣਾਉਣ ਵਾਲੇ ਮੂਲ ਜਾਤੀ ਦੇ ਵੰਸ਼ਜਾਂ ਨੂੰ ਕਿਸੇ ਵੱਡੀ ਕੁਦਰਤੀ ਆਫ਼ਤ ਦਾ ਡਰ ਸਤਾਉਣ ਲੱਗਾ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ 30 ਜੁਲਾਈ ਨੂੰ ਭਾਰੀ ਮੀਂਹ ਤੋਂ ਬਾਅਦ ਪਿਰਾਮਿਡ ਅੰਸ਼ਕ ਤੌਰ ‘ਤੇ ਢਹਿ ਗਿਆ ਸੀ ਅਤੇ ਇਸ ਦਾ ਕੁਝ ਹਿੱਸਾ ਵਹਿ ਗਿਆ ਸੀ। ਇਹ ਪਿਰਾਮਿਡ ਆਧੁਨਿਕ ਪਿਓਰਪੇਚਾ ਲੋਕਾਂ ਦੇ ਪੂਰਵਜਾਂ ਵਲੋਂ ਬਣਾਇਆ ਗਿਆ ਸੀ। ਇਤਿਹਾਸਕਾਰਾਂ ਦੇ ਅਨੁਸਾਰ ਪ੍ਰਾਚੀਨ ਪਿਓਰਪੇਚਾ ਕਬੀਲੇ ਨੇ ਆਪਣੇ ਮਹੱਤਵਪੂਰਣ ਦੇਵਤੇ ਕੁਰੀਕਾਵੇਰੀ ਨੂੰ ਮਨੁੱਖੀ ਬਲੀਆਂ ਚੜ੍ਹਾਉਣ ਲਈ ਯਾਕਾਟਾ ਪਿਰਾਮਿਡ ਦੀ ਵਰਤੋਂ ਕੀਤੀ।

ਉਥੋਂ ਦੇ ਇੱਕ ਸਥਾਨਕ ਨਿਵਾਸੀ ਨੇ ਕਿਹਾ ਕਿ ਇਹ ਤੂਫਾਨ ਤਬਾਹੀ ਦਾ ਸੰਕੇਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ “ਇਹ ਸਾਡੇ ਪੁਰਖਿਆਂ ਲਈ ਬੁਰੀ ਖ਼ਬਰ ਹੈ ਅਤੇ ਇੱਕ ਘਾਤਕ ਘਟਨਾ ਵੱਲ ਇਸ਼ਾਰਾ ਕਰਦੀ ਹੈ।”

Leave a Reply

Your email address will not be published. Required fields are marked *

View in English