ਫੈਕਟ ਸਮਾਚਾਰ ਸੇਵਾ
ਕਾਹਿਰਾ , ਅਗਸਤ 10
ਇਜ਼ਰਾਈਲ ਨੇ ਅੱਜ ਗਾਜ਼ਾ ਦੇ ਇਕ ਸਕੂਲ ‘ਤੇ ਵੱਡਾ ਹਵਾਈ ਹਮਲਾ ਕੀਤਾ। ਇਸ ਹਮਲੇ ‘ਚ 100 ਤੋਂ ਵੱਧ ਲੋਕ ਮਾਰੇ ਗਏ ਹਨ। ਜਾਣਕਾਰੀ ਦਿੰਦੇ ਹੋਏ ਫਲਸਤੀਨੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ਾ ‘ਚ ਵਿਸਥਾਪਿਤ ਲੋਕਾਂ ਨੂੰ ਪਨਾਹ ਦੇਣ ਵਾਲੇ ਸਕੂਲ ‘ਤੇ ਇਜ਼ਰਾਇਲੀ ਹਮਲੇ ‘ਚ 100 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ ਹਨ। ਇਸ ਹਮਲੇ ‘ਚ ਦਰਜਨਾਂ ਲੋਕ ਜ਼ਖਮੀ ਹੋਏ ਹਨ।
ਇਸ ਦੌਰਾਨ ਹਮਾਸ ਦੁਆਰਾ ਸੰਚਾਲਿਤ ਮੀਡੀਆ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ “ਇਸਰਾਈਲੀ ਹਮਲਿਆਂ ਨੇ ਫਜ਼ਰ ਦੀ ਨਮਾਜ਼ ਅਦਾ ਕਰਨ ਵਾਲੇ ਵਿਸਥਾਪਿਤ ਲੋਕਾਂ ਨੂੰ ਨਿਸ਼ਾਨਾ ਬਣਾਇਆ, ਨਤੀਜੇ ਵਜੋਂ ਮੌਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ।”







