ਫੈਕਟ ਸਮਾਚਾਰ ਸੇਵਾ
ਮਹਾਰਾਸ਼ਟਰ, ਮਾਰਚ 25
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਸੀਏਰਾ ਲਿਓਨ ਦੀ ਨਾਗਰਿਕਤਾ ਦੀ ਇਕ ਮਹਿਲਾ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ ਜੋ 24 ਮਾਰਚ ਨੂੰ ਨੈਰੋਬੀ ਤੋਂ ਮੁੰਬਈ ਆਈ ਸੀ। ਉਸ ਕੋਲੋਂ ਸੀ.ਐਸ.ਐਮ.ਆਈ. ਹਵਾਈ ਅੱਡੇ ‘ਤੇ 19 ਕਰੋੜ 79 ਲੱਖ ਰੁਪਏ ਦੀ ਕੋਕੀਨ ਬਰਾਮਦ ਕੀਤੀ ਗਈ। ਡੀ.ਆਰ.ਆਈ. ਨੇ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।







