ਚੰਡੀਗੜ੍ਹ ‘ਚ ਬਣਿਆ ਭਾਜਪਾ ਦਾ ਮੇਅਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਜਨਵਰੀ 30

ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਅੱਜ ਸਖ਼ਤ ਸੁਰੱਖਿਆ ਹੇਠ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਇਸ ਚੋਣ ਨੂੰ ਸਿਆਸੀ ਪਾਰਟੀਆਂ ਨੇ ਭਰੋਸੇਯੋਗਤਾ ਦਾ ਸਵਾਲ ਬਣਾ ਦਿੱਤਾ ਹੈ।
ਇਨ੍ਹਾਂ ਚੋਣਾਂ ‘ਚ ਭਾਜਪਾ ਦੀ ਵੱਡੀ ਜਿੱਤ ਹੋਈ ਹੈ। ਭਾਜਪਾ ਦੇ ਮਨੋਜ ਕੁਮਾਰ ਸਨੋਕਰ ਮੇਅਰ ਚੁਣੇ ਗਏ ਹਨ। INDIA ਗਠਜੋੜ ਆਪਣੀ ਪਹਿਲੀ ਹੀ ਚੋਣ ਹਾਰ ਗਿਆ ਹੈ।

ਮੇਅਰ ਦੀ ਚੋਣ ਲਈ ਵੋਟਿੰਗ ਖ਼ਤਮ ਹੋ ਗਈ ਪਰ ਬੈਲੇਟ ਬਾਕਸ ਖੁੱਲ੍ਹਣ ਤੋਂ ਪਹਿਲਾਂ ਹੀ ਸਦਨ ‘ਚ ਭਾਰੀ ਹੰਗਾਮਾ ਹੋ ਗਿਆ। ਆਪ ਕਾਂਗਰਸੀ ਕੌਂਸਲਰ ਕਹਿ ਰਹੇ ਹਨ ਕਿ ਏਜੰਟ ਦੇ ਸਾਹਮਣੇ ਡੱਬਾ ਖੋਲ੍ਹਿਆ ਜਾਵੇ। ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਕਹਿ ਰਹੇ ਹਨ ਕਿ ਪੂਰੇ ਹਾਊਸ ਦੇ ਸਾਹਮਣੇ ਡੱਬਾ ਖੋਲ੍ਹਿਆ ਜਾਵੇਗਾ। ‘ਆਪ’ ਵੱਲੋਂ ਪ੍ਰੀਜ਼ਾਈਡਿੰਗ ਅਫ਼ਸਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ‘ਆਪ’ ਤੇ ਕਾਂਗਰਸ ਨੇ ਗਿਣਤੀ ਦੌਰਾਨ ਗੜਬੜੀ ਦਾ ਸ਼ੱਕ ਜਤਾਇਆ।

Leave a Reply

Your email address will not be published. Required fields are marked *

View in English