ਮਹਾਰਾਸ਼ਟਰ : ਪਾਲਘਰ ‘ਚ ਸਿਗਨਲ ਠੀਕ ਕਰਦੇ 3 ਰੇਲਵੇ ਕਰਮਚਾਰੀਆਂ ਨੂੰ ਲੋਕਲ ਟਰੇਨ ਨੇ ਕੁਚਲਿਆ

ਫੈਕਟ ਸਮਾਚਾਰ ਸੇਵਾ

ਮੁੰਬਈ, ਜਨਵਰੀ 23

ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ‘ਚ ਵਸਈ ਨੇੜੇ ਲੋਕਲ ਟਰੇਨ ਦੀ ਲਪੇਟ ‘ਚ ਆਉਣ ਨਾਲ ਪੱਛਮੀ ਰੇਲਵੇ ਦੇ 3 ਕਰਮਚਾਰੀਆਂ ਦੀ ਮੌਤ ਹੋ ਗਈ। ਰੇਲਵੇ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਕਰਮਚਾਰੀ ਸਿਗਨਲ ਸਬੰਧੀ ਸਮੱਸਿਆਵਾਂ ਨੂੰ ਠੀਕ ਕਰ ਰਹੇ ਸਨ।

ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸੋਮਵਾਰ ਰਾਤ 8.55 ਵਜੇ ਵਸਈ ਰੋਡ ਅਤੇ ਨਆਗਾਂਵ ਸਟੇਸ਼ਨ ਦੇ ਵਿਚਕਾਰ ਵਾਪਰੀ। ਲੋਕਲ ਟਰੇਨ ਚਰਚਗੇਟ ਵੱਲ ਜਾ ਰਹੀ ਸੀ। ਇਸ ਦੌਰਾਨ ਤਿੰਨੋਂ ਰੇਲਵੇ ਕਰਮਚਾਰੀ ਰੇਲਗੱਡੀ ਦੀ ਲਪੇਟ ਵਿੱਚ ਆ ਗਏ।

Leave a Reply

Your email address will not be published. Required fields are marked *

View in English