ਫੈਕਟ ਸਮਾਚਾਰ ਸੇਵਾ
ਸ਼੍ਰੀਨਗਰ , ਅਕਤੂਬਰ 5
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਸੁਰੱਖਿਆ ਫ਼ੋਰਸਾਂ ਨੇ 2 ਮੁਕਾਬਲਿਆਂ ‘ਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ 4 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਪਹਿਲਾ ਮੁਕਾਬਲਾ ਦਰਾਚ ਪਿੰਡ ‘ਚ ਮੰਗਲਵਾਰ ਰਾਤ ਹੋਇਆ ਅਤੇ ਦੂਜਾ ਮੁਕਾਬਲਾ ਅੱਜ ਤੜਕੇ ਦੱਖਣੀ ਕਸ਼ਮੀਰ ਦੇ ਇਸੇ ਜ਼ਿਲ੍ਹੇ ਦੇ ਮੁਲੂ ਪਿੰਡ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਚਲਾਈ ਗਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹੋਇਆ। ਐਡੀਸ਼ਨਲ ਪੁਲੀਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਦਰਾਚ ‘ਚ ਮੁਕਾਬਲੇ ‘ਚ ਮਾਰੇ ਗਏ ਤਿੰਨ ਸਥਾਨਕ ਅੱਤਵਾਦੀ ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਸਨ।







