ਕੈਨੇਡਾ : ਬਰੈਂਪਟਨ ‘ਚ ਕੰਧ ’ਤੇ ਬਣੇਗਾ ਮੂਸੇਵਾਲਾ ਦਾ ਚਿੱਤਰ

ਫੈਕਟ ਸਮਾਚਾਰ ਸੇਵਾ

ਬਰੈਂਪਟਨ, ਅਕਤੂਬਰ 4

ਬਰੈਂਪਟਨ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲ ਦਾ ਕੰਧਰ ਚਿੱਤਰ ਬਣਾਇਆ ਜਾਵੇਗਾ। ਇਸ ਸਬੰਧੀ ਮਤਾ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਰੈਂਪਟਨ ਸਿਟੀ ਕੌਂਸਲ ਦੀ ਟੀਮ ਵਿਚ ਪੇਸ਼ ਕੀਤਾ ਜਿਸਨੂੰ ਪ੍ਰਵਾਨ ਕਰ ਲਿਆ ਗਿਆ ਹੈ।

ਬਰੈਂਪਟਨ ਸਿਟੀ ਕੌਂਸਲ ਨੇ 12 ਫੁੱਟ ਗੁਣਾ 8 ਫੁੱਟ ਦਾ ਕੰਧ ਚਿੱਤਰ ਸੁਸਾਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਕੰਧ ’ਤੇ ਬਣਾਉਣ ਲਈ ਪ੍ਰਵਾਨਗੀ ਦਿੱਤੀ ਹੈ ਅਤੇ ਪਰਿਵਾਰ ਦੀ ਅਪੀਲ ਅਨੁਸਾਰ ਇਸਦੇ ਨਾਲ ਇਕ ਰੁੱਖ ਲਾਇਆ ਜਾਵੇਗਾ। ਕੌਂਸਲ ਨੇ ਸਮਾਨ ਸਮੇਤ ਸਾਰੇ ਖਰਚਿਆਂ ਲਈ 1500 ਅਮਰੀਕੀ ਡਾਲਰ ਦੇ ਬਜਟ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਕੰਧ ਚਿੱਤਰ ਨੂੰ ਬਾਹਰ ਵਿਚ ਯੂ ਵੀ ਪ੍ਰੋਟੈਕਟਿਕ ਕੋਟਿੰਗ ਨਾਲ ਸੁਰੱਖਿਅਤ ਕੀਤਾ ਜਾਵੇਗਾ ਅਤੇ ਇਸਦਾ ਸਾਲਾਨਾ ਨਿਰੀਖਣ ਵੀ ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English