ਮੁਹਾਲੀ ਏਅਰਪੋਰਟ ਤੋਂ 98 ਲੱਖ ਦਾ ਸੋਨਾ ਫੜਿਆ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਨਵੰਬਰ 25

ਕਸਟਮ ਕਮਿਸ਼ਨਰੇਟ ਲੁਧਿਆਣਾ ਨੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਇਕ ਯਾਤਰੀ ਕੋਲੋਂ 98 ਲੱਖ 61 ਹਜ਼ਾਰ ਰੁਪਏ ਦਾ ਸੋਨਾ ਫੜਿਆ ਹੈ। ਕਸਟਮ ਦੇ ਜੁਆਇੰਟ ਕਮਿਸ਼ਨਰ ਰਾਧੇ ਤਾਲੋ ਨੇ ਦੱਸਿਆ ਕਿ ਵਿਭਾਗ ਨੂੰ ਮਿਲੇ ਇਨਪੁਟ ਨੂੰ ਆਧਾਰ ਬਣਾ ਕੇ ਅਧਿਕਾਰੀਆਂ ਨੇ ਜਾਂਚ ਦੌਰਾਨ ਯਾਤਰੀ ਤੋਂ ਵਿਦੇਸ਼ ਤੋਂ ਸਮੱਗਲ ਕਰ ਕੇ ਲਿਆਂਦਾ ਗਿਆ ਸੋਨਾ ਬਰਾਮਦ ਕੀਤਾ ਹੈ।

ਵਿਅਕਤੀ 1632 ਗਰਾਮ 24 ਕੈਰੇਟ ਸੋਨੇ ਨੂੰ ਰਾਡ ਦੇ ਰੂਪ ਵਿਚ ਲਿਜਾ ਰਿਹਾ ਸੀ। ਇਸ ਦੇ ਬਾਜ਼ਾਰ ਦੀ ਅੰਦਾਜ਼ਨ ਕੀਮਤ 98 ਲੱਖ 61 ਹਜ਼ਾਰ ਰੁਪਏ ਹੈ। ਇਹ ਸੋਨਾ ਯਾਤਰੀ ਨੇ ਕੁਵੈਤ ਦੀ ਉਡਾਣ ਤੋਂ ਰਿਸੀਵ ਕੀਤਾ ਸੀ। ਕਸਟਮ ਐਕਟ 1962 ਤਹਿਤ ਵਿਅਕਤੀ ਦੀ ਗਿ੍ਰਫਤਾਰੀ ਕੀਤੀ ਗਈ ਹੈ। ਇਸ ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਪਹਿਲਾਂ ਉਹ ਕਿੰਨੀ ਵਾਰ ਸੋਨਾ ਲਿਆਇਆ ਹੈ ਤੇ ਸੋਨਾ ਕਿਥੇ ਸਪਲਾਈ ਕਰਨਾ ਸੀ।

Leave a Reply

Your email address will not be published. Required fields are marked *

View in English