ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਨਵੰਬਰ 14
ਓਬਰਾਏ ਗਰੁੱਪ ਦੇ ਆਨਰੇਰੀ ਚੇਅਰਮੈਨ ਪ੍ਰਿਥਵੀਰਾਜ ਸਿੰਘ ਓਬਰਾਏ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਪੀਆਰਐਸ ਓਬਰਾਏ ਨੇ ਭਾਰਤ ‘ਚ ਹੋਟਲ ਕਾਰੋਬਾਰ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹ ਇਸ ਕਾਰੋਬਾਰ ਦਾ ਚਿਹਰਾ ਬਦਲਣ ਲਈ ਜਾਣੇ ਜਾਣਦੇ ਸਨ। ਉਹ 94 ਸਾਲ ਦੇ ਸਨ। ਪ੍ਰਿਥਵੀ ਰਾਜ ਸਿੰਘ ਓਬਰਾਏ ਨੇ ਭਾਰਤ ‘ਚ ਹੋਟਲ ਉਦਯੋਗਾਂ ਦਾ ਚਿਹਰਾ ਬਦਲ ਦਿੱਤਾ ਸੀ। ਪੀਆਰਐਸ ਓਬਰਾਏ ਨੇ ਸਾਲ 2022 ‘ਚ ਈਆਈਐਚ ਲਿਮਟਿਡ ਦੇ ਕਾਰਜਕਾਰੀ ਚੇਅਰਮੈਨ ਤੇ ਈਆਈਐਚ ਐਸੋਸੀਏਟਿਡ ਹੋਟਲਜ਼ ਲਿਮਟਿਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।







