ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਗਲੇ ਸਾਲ ਫਰਵਰੀ ਵਿੱਚ ਹੋਣੀਆਂ ਸੰਭਵ ਨੇ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐਚ ਐਸ ਭੱਲਾ ਅਨੁਸਾਰ ਤਕਰੀਬਨ 30 ਚੋਣ ਨਿਸ਼ਾਨ ਜਾਰੀ ਕਰ ਦਿੱਤੇ ਗਏ ਹਨ।
ਸਿੱਖ ਭਾਈਚਾਰੇ ਦੀ ਅਬਾਦੀ ਦੇ ਅਧਾਰ ਤੇ 40 ਵਾਰਡ ਬਣਾਏ ਗਏ ਹਨ ਜਿਨਾ ‘ਚ ਕਰਨਾਲ, ਕੁਰੂਕਸ਼ੇਤਰ, ਅੰਬਾਲਾ ਤੇ ਸਿਰਸਾ ਲੋਕ ਸਭਾ ਸੀਟਾਂ ਦੀਆਂ ਤਿੰਨ ਦਰਜਨ ਵਿਧਾਨ ਸਭਾ ਸੀਟਾਂ ਤੇ ਸਿੱਖ ਵੋਟਰ ਕਿਸੇ ਵੀ ਪਾਰਟੀ ਦੀ ਹਾਰ ਜਿੱਤ ਤੇ ਫੈਸਲਾਕੁੰਨ ਭੁਮਿਕਾ ਨਿਭਾਉਂਦੇ ਰਹੇ ਹਨ। ਵੋਟਰ ਸੂਚੀਆਂ ਦੇ ਨਾਵਾ ਦੀ ਰਜਿਸਟ੍ਰੇਸ਼ਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ।

Leave a Reply

Your email address will not be published. Required fields are marked *

View in English