ਦੱਖਣੀ ਕੋਰੀਆ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਹੁਣ ਤਕ 39 ਮੌਤਾਂ

ਫੈਕਟ ਸਮਾਚਾਰ ਸੇਵਾ

ਸਿਓਲ , ਜੁਲਾਈ 17

ਦੱਖਣੀ ਕੋਰੀਆ ‘ਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 39 ਹੋ ਗਈ ਹੈ। ਇਸ ਦੌਰਾਨ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਅੱਜ ਹੁਕਮ ਜਾਰੀ ਕੀਤਾ ਕਿ ਕਈ ਦਿਨਾਂ ਤੋਂ ਪਏ ਭਾਰੀ ਮੀਂਹ ਕਾਰਨ ਹੋਈ ਤਬਾਹੀ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।

ਬਚਾਅ ਕਾਰਜਾਂ ਦੌਰਾਨ ਡੁੱਬੇ ਅੰਡਰਪਾਸ ਤੋਂ ਇੱਕ ਦਰਜਨ ਮਰੇ ਹੋਏ ਲੋਕ ਮਿਲੇ ਹਨ। ਗ੍ਰਹਿ ਮੰਤਰਾਲੇ ਨੇ ਨੌਂ ਲੋਕਾਂ ਦੇ ਲਾਪਤਾ ਅਤੇ 34 ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਦਿੱਤੀ ਹੈ। ਦੇਸ਼ ਦੇ ਮੱਧ ਅਤੇ ਦੱਖਣੀ ਖੇਤਰਾਂ ਵਿੱਚ 13 ਜੁਲਾਈ ਤੋਂ ਭਾਰੀ ਮੀਂਹ ਪੈ ਰਿਹਾ ਹੈ। 12 ਮੌਤਾਂ ਕੇਂਦਰੀ ਸ਼ਹਿਰ ਚੇਓਂਗਜੂ ਵਿੱਚ ਇੱਕ ਸੁਰੰਗ ਵਿੱਚ ਹੋਈਆਂ, ਜਿੱਥੇ ਇੱਕ ਬੱਸ ਸਮੇਤ ਲਗਪਗ 16 ਵਾਹਨ ਇੱਕ ਨਦੀ ਦੇ ਬੰਨ੍ਹ ਦੇ ਢਹਿ ਜਾਣ ਤੋਂ ਬਾਅਦ ਅਚਾਨਕ ਹੜ੍ਹਾਂ ਵਿੱਚ ਵਹਿ ਗਏ। ਉਥੇ ਹੀ 9 ਹੋਰ ਜ਼ਖ਼ਮੀ ਹੋ ਗਏ।

ਹੁਣ ਤੱਕ ਦੇਸ਼ ਭਰ ਵਿੱਚ 7,000 ਤੋਂ ਵੱਧ ਲੋਕਾਂ ਨੂੰ ਭਾਰੀ ਮੀਂਹ ਦੇ ਮੱਦੇਨਜ਼ਰ ਆਪਣੇ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

Leave a Reply

Your email address will not be published. Required fields are marked *

View in English