ਫੈਕਟ ਸਮਾਚਾਰ ਸੇਵਾ
ਕੈਨੇਡਾ, ਜੂਨ 28
ਹੁਸ਼ਿਆਰਪੁਰ ਦੇ ਪਿੰਡ ਡੁਗਰੀ ਅਵਾਨਾ ਦੀ ਇਕ ਵਿਆਹੁਤਾ ਅਮਨਪ੍ਰੀਤ ਕੌਰ ਜੋ ਕਿ ਮਹਿਜ਼ 6 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਸੀ ਅਤੇ ਹੁਣ ਉਸਦੀ ਉਥੇ ਭੇਤਭਰੇ ਹਾਲਾਤਾਂ ਚ ਮੌਤ ਹੋਣ ਦੀ ਮਾੜੀ ਖਬਰ ਸਾਹਮਣੇ ਆਈ ਹੈ। ਮ੍ਰਿਤਕਾ ਦੇ ਪਤੀ ਲਖਬੀਰ ਸਿੰਘ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸਦਾ ਵਿਆਹ ਆਦਮਪੁਰ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਨਾਲ ਹੋਇਆ ਸੀ ਅਤੇ ਬੀਤੇ ਸਾਲ ਦੀ 21 ਦਸੰਬਰ ਨੂੰ ਹੀ ਅਮਨਪ੍ਰੀਤ ਕੌਰ ਸਟੱਡੀ ਵੀਜ਼ੇ ‘ਤੇ ਕੈਨੇਡਾ ਦੇ ਸਰੀ ਸ਼ਹਿਰ ‘ਚ ਗਈ ਸੀ ਅਤੇ ਰੋਜ਼ਾਨਾ ਹੀ ਪਰਿਵਾਰ ਦੀ ਅਮਨਪ੍ਰੀਤ ਨਾਲ ਫੋਨ ਤੇ ਗੱਲਬਾਤ ਹੁੰਦੀ ਸੀ। ਉਸਦੀ ਇਕ 6 ਸਾਲਾ ਦੀ ਧੀ ਵੀ ਹੈ। ਲਖਵੀਰ ਸਿੰਘ ਨੇ ਦੱਸਿਆ ਕਿ ਬੀਤੇ ਐਤਵਾਰ ਉਹ ਪੂਰੀ ਰਾਤ ਉਸਨੂੰ ਫੋਨ ਤੇ ਮੈਸਜ ਕਰ ਰਿਹਾ ਸੀ ਪਰੰਤੂ ਅਮਨਪ੍ਰੀਤ ਦਾ ਕੋਈ ਵੀ ਜਵਾਬ ਨਹੀਂ ਆਇਆ ਪਰੰਤੂ ਉਸ ਵਕਤ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਮਕਾਨ ਮਾਲਕ ਨੇ ਫੋਨ ਚੁੱਕਿਆ ਤੇ ਦੱਸਿਆ ਕਿ ਅਮਨਪ੍ਰੀਤ ਕੌਰ ਨੇ ਘਰ ‘ਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇਕ 6 ਸਾਲਾ ਦੀ ਧੀ ਵੀ ਹੈ। ਪੀੜਤ ਪਰਿਵਾਰ ਨੇ ਦੋਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ।







