ਚੰਡੀਗੜ੍ਹ ਸੈਕਟਰ 27 ਦੇ ਨਿਜੀ ਸਕੂਲ ਨੇ ਮਾਪਿਆਂ ਨੂੰ ਜਾਰੀ ਕੀਤਾ ਫ਼ਰਮਾਨ

ਮਾਪੇ ਚੱਪਲਾਂ, ਲੋਅਰ ਅਤੇ ਹਾਫ ਕਮੀਜ਼ ਪਾ ਕੇ ਨਹੀਂ ਆ ਸਕਦੇ
ਚੰਡੀਗੜ੍ਹ : ਸੈਕਟਰ-26 ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਲਾਲ, ਜਨਰਲ ਸਕੱਤਰ ਜੇ. ਪੀ. ਚੌਧਰੀ ਅਤੇ ਆਲ ਮਨੀਮਾਜਰਾ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਾਮੇਸ਼ਵਰ ਗਿਰੀ ਨੇ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਪੱਤਰ ਲਿਖ ਕੇ ਦੱਸਿਆ ਕਿ ਮੋਤੀਰਾਮ ਆਰੀਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ-27 ਨੇ ਸਕੂਲੀ ਬੱਚਿਆਂ ਲਈ ਹੁਕਮ ਜਾਰੀ ਕੀਤਾ ਹੈ ਕਿ ਬੱਚਿਆਂ ਦੇ ਮਾਪੇ ਜਦੋਂ ਬੱਚਿਆਂ ਨੂੰ ਸਕੂਲ ਛੱਡਣ ਜਾਂ ਲੈਣ ਲਈ ਸਕੂਲ ਦੇ ਗੇਟ ’ਤੇ ਆਉਣ ਤਾਂ ਉਹ ਪੂਰੇ ਪਹਿਰਾਵੇ ਵਿਚ ਆਉਣਾ। ਮਾਪੇ ਚੱਪਲਾਂ, ਲੋਅਰ ਅਤੇ ਹਾਫ ਕਮੀਜ਼ ਪਾ ਕੇ ਨਹੀਂ ਆ ਸਕਦੇ।

Leave a Reply

Your email address will not be published. Required fields are marked *

View in English