ਕੁਰੂਕਸ਼ੇਤਰ ਦੇ ਗੈਰਾਜ ‘ਚ ਲੱਗੀ ਅੱਗ, ਤਿੰਨ ਗੱਡੀਆਂ ਸੜ ਕੇ ਹੋਈਆਂ ਸੁਆਹ

ਫੈਕਟ ਸਮਾਚਾਰ ਸੇਵਾ

ਕੁਰੂਕਸ਼ੇਤਰ , ਮਾਰਚ 21

ਕੁਰੂਕਸ਼ੇਤਰ ਦੇ ਪਿਹੋਵਾ ‘ਚ ਇਕ ਕਾਰ ਗੈਰੇਜ ‘ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਤਿੰਨ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਹੋਵਾ ਦੇ ਕੈਥਲ ਰੋਡ ‘ਤੇ ਸਥਿਤ ਸੈਣੀ ਕਾਰ ਗੈਰਾਜ ਨੂੰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਗੈਰਾਜ ਮਾਲਕ ਨੇ ਖੋਲ੍ਹਿਆ ਸੀ, ਜਿਸ ਤੋਂ ਬਾਅਦ ਉਹ ਕਿਸੇ ਕੰਮ ਲਈ ਸਫਾਈ ਕਰਕੇ ਵਾਪਸ ਘਰ ਚਲਾ ਗਿਆ ਸੀ।

ਕੁਝ ਦੇਰ ਬਾਅਦ ਹੀ ਕਿਸੇ ਨੇ ਉਸਨੂੰ ਸੂਚਨਾ ਦਿੱਤੀ ਕਿ ਗੈਰਾਜ ‘ਚ ਅੱਗ ਲੱਗੀ ਹੈ , ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਅੱਗ ਪਹਿਲਾਂ ਤੋਂ ਹੀ ਭਖ ਰਹੀ ਸੀ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਪਰ ਉਦੋਂ ਤੱਕ ਤਿੰਨ ਗੱਡੀਆਂ ਸੜ ਚੁੱਕੀਆਂ ਸਨ। ਗੈਰਾਜ ਵਿੱਚ ਪਿਆ ਹੋਰ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਮੰਨੀ ਜਾ ਰਹੀ ਹੈ ਪਰ ਅਸਲ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

View in English