ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਮਾਰਚ 8
OYO ਦੇ ਸੰਸਥਾਪਕ ਰਿਤੇਸ਼ ਅਗਰਵਾਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਸਾਫਟਬੈਂਕ ਦੇ ਸੀਈਓ ਮਾਸਾਯੋਸ਼ੀ ਸੋਨ ਉਨ੍ਹਾਂ ਕਾਰਪੋਰੇਟ ਨੇਤਾਵਾਂ ਵਿੱਚ ਸ਼ਾਮਲ ਸਨ, ਜੋ ਦਿੱਲੀ ਵਿੱਚ OYO ਦੇ ਸੰਸਥਾਪਕ ਰਿਤੇਸ਼ ਅਗਰਵਾਲ ਦੇ ਵਿਆਹ ਦੇ ਰਿਸੈਪਸ਼ਨ ਵਿੱਚ ਸ਼ਾਮਲ ਹੋਏ ਸਨ। ਰਿਤੇਸ਼ ਅਗਰਵਾਲ ਅਤੇ ਉਨ੍ਹਾਂ ਦੀ ਪਤਨੀ ਨੇ ਵੀ 65 ਸਾਲਾ ਮਾਸਾਯੋਨੀ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਰਿਤੇਸ਼ ਅਗਰਵਾਲ ਨੂੰ ਦੇਸ਼ ਦੇ ਸਭ ਤੋਂ ਨੌਜਵਾਨ ਅਰਬਪਤੀਆਂ ‘ਚ ਗਿਣਿਆ ਜਾਂਦਾ ਹੈ। ਉਸਨੇ 2013 ਵਿੱਚ ਹੋਸਪਿਟੈਲਿਟੀ ਗਰੁੱਪ OYO ਦੀ ਸਥਾਪਨਾ ਕੀਤੀ ਸੀ ਜਦੋਂ ਉਹ ਸਿਰਫ 19 ਸਾਲ ਦਾ ਸੀ। ਜਾਪਾਨੀ ਸਮੂਹ ਸਾਫਟਬੈਂਕ ਇਸਦਾ ਸਭ ਤੋਂ ਵੱਡਾ ਨਿਵੇਸ਼ਕ ਹੈ।
ਰਿਤੇਸ਼ ਨੇ ਬੀਤੇ ਦਿਨੀਂ ਗੀਤਾਂਸ਼ਾ ਸੂਦ ਨਾਲ ਵਿਆਹ ਕੀਤਾ ਸੀ। ਪੇਟੀਐਮ ਦੇ ਵਿਜੇ ਸ਼ੇਖਰ ਸ਼ਰਮਾ ਅਤੇ ਲੈਂਸਕਾਰਟ ਦੇ ਪੀਯੂਸ਼ ਬਾਂਸਲ ਸਮੇਤ ਕਈ ਕਾਰਪੋਰੇਟ ਦਿੱਗਜ ਇਸ ਸਮਾਗਮ ਵਿੱਚ ਮੌਜੂਦ ਸਨ। ਵਿਆਹ ਸਮਾਗਮ ਵਿੱਚ ਕਈ ਰਾਜਨੇਤਾ ਵੀ ਸ਼ਾਮਲ ਹੋਏ ਸਨ। ਵਿਜੇ ਸ਼ੇਖਰ ਸ਼ਰਮਾ ਨੇ ਵੀ ਵਿਆਹ ਸਮਾਗਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।







